ਪੰਜਾਬ

punjab

ETV Bharat / state

ਅੱਗ ਲੱਗਣ ਕਾਰਨ ਲੱਖਾਂ ਦਾ ਹੋਇਆ ਨੁਕਸਾਨ, ਦੁਕਾਨਦਾਰਾਂ ਦੇ ਨਿਕਲੇ ਹੰਝੂ - ਭਾਂਡਿਆਂ ਦੀਆਂ ਦੁਕਾਨਾਂ

ਦੇਰ ਰਾਤ ਤਕਰੀਬਨ 1 ਤੋਂ 2 ਵਜੇ ਦੇ ਦਰਮਿਆਨ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਰੋਡ ’ਤੇ ਕੁਝ ਦੁਕਾਨਾਂ ਨੂੰ ਅਚਾਨਕ ਅੱਗ ਲੱਗ ਗਈ ਅਤੇ ਜਿਸ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਕਰਵਾ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾ ਲਿਆ ਗਿਆ।

ਅੱਗ ਲੱਗਣ ਕਾਰਨ ਲੱਖਾਂ ਦਾ ਹੋਇਆ ਨੁਕਸਾਨ, ਦੁਕਾਨਦਾਰਾਂ ਨੇ ਨਿਕਲੇ ਹੰਝੂ
ਅੱਗ ਲੱਗਣ ਕਾਰਨ ਲੱਖਾਂ ਦਾ ਹੋਇਆ ਨੁਕਸਾਨ, ਦੁਕਾਨਦਾਰਾਂ ਨੇ ਨਿਕਲੇ ਹੰਝੂ

By

Published : Apr 10, 2021, 6:48 PM IST

Updated : Apr 10, 2021, 8:34 PM IST

ਸ੍ਰੀ ਕੀਰਤਪੁਰ ਸਾਹਿਬ:ਦੇਰ ਰਾਤ ਗੁਰਦੁਆਰਾ ਪਤਾਲਪੁਰੀ ਰੋਡ ’ਤੇ ਬਣੇ ਹੋਏ 2 ਢਾਬਿਆਂ, ਇੱਕ ਮਨਿਆਰੀ ਦੀ ਦੁਕਾਨ ਤੇ 2 ਭਾਂਡਿਆਂ ਦੀਆਂ ਦੁਕਾਨਾਂ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਦੱਸ ਦਈਏ ਕਿ ਦੇਰ ਰਾਤ ਤਕਰੀਬਨ 1 ਤੋਂ 2 ਵਜੇ ਦੇ ਦਰਮਿਆਨ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਰੋਡ ’ਤੇ ਕੁਝ ਦੁਕਾਨਾਂ ਨੂੰ ਅਚਾਨਕ ਅੱਗ ਲੱਗ ਗਈ ਅਤੇ ਜਿਸ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਕਰਵਾ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾ ਲਿਆ ਗਿਆ।

ਅੱਗ ਲੱਗਣ ਕਾਰਨ ਲੱਖਾਂ ਦਾ ਹੋਇਆ ਨੁਕਸਾਨ, ਦੁਕਾਨਦਾਰਾਂ ਨੇ ਨਿਕਲੇ ਹੰਝੂ

ਇਹ ਵੀ ਪੜੋ: ਪੰਜਾਬ ਸਰਕਾਰ ਵੱਲੋਂ ਕਮਿਸ਼ਨ ਦੇਣ ਤੋਂ ਬਾਅਦ ਮੰਨੇ ਆੜ੍ਹਤੀ
ਉਧਰ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਕਿ ਉਨ੍ਹਾਂ ਦੀਆਂ ਦੁਕਾਨਾਂ ਵਿੱਚ ਅੱਗ ਲੱਗ ਗਈ ਹੈ ਅਤੇ ਇਕਦਮ ਉਹ ਮੌਕੇ ’ਤੇ ਪਹੁੰਚੇ ਅਤੇ ਜਦੋਂ ਦੇਖਿਆ ਤਾਂ ਉਨ੍ਹਾਂ ਦੀਆਂ ਦੁਕਾਨਾਂ ਬੁਰੀ ਤਰ੍ਹਾਂ ਸੜ ਰਹੀਆਂ ਸਨ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਇਸ ਅੱਗ ਲੱਗਣ ਦੇ ਨਾਲ ਹੋਇਆ ਹੈ।

ਇਹ ਵੀ ਪੜੋ: ਔਰਤ ਨੇ ਫਾਹਾ ਲੈ ਕੀਤੀ ਖੁਦਕੁਸ਼ੀ, ਪਤੀ ਪੁਲਿਸ ਹਿਰਾਸਤ ’ਚ

Last Updated : Apr 10, 2021, 8:34 PM IST

ABOUT THE AUTHOR

...view details