ਪੰਜਾਬ

punjab

ETV Bharat / state

'ਅਸੀਂ ਭੁੱਖੇ ਵੀ ਰਹਿ ਲਵਾਂਗੇ, ਪਰ ਸਾਨੂੰ ਘਰ ਪਹੁੰਚਾ ਦਿਓ'

ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਫਸੇ ਪ੍ਰਵਾਸੀਆਂ ਨੂੰ ਘਰ ਭੇਜਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹੇ ਹੀ ਕੁੱਝ ਬਿਹਾਰ ਨਾਲ ਸਬੰਧਿਤ ਪ੍ਰਵਾਸੀ ਮਜ਼ਦੂਰ ਰੂਪਨਗਰ ਦੇ ਸਰਕਾਰੀ ਸਕੂਲ 'ਚ ਬੀਤੇ ਦਿਨਾਂ ਤੋਂ ਫਸੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਭੁੱਖੇ ਵੀ ਰਹਿ ਲਵਾਂਗੇ ਪਰ ਪ੍ਰਸ਼ਾਸਨ ਸਾਨੂੰ ਘਰ ਵਾਪਸ ਭੇਜ ਦੇਵੇ।

migrant labour appeal to punjab government
'ਅਸੀਂ ਭੁੱਖੇ ਵੀ ਰਹਿ ਲਵਾਂਗੇ, ਪਰ ਸਾਨੂੰ ਘਰ ਪਹੁੰਚਾ ਦਿਓ'

By

Published : May 19, 2020, 3:46 PM IST

ਰੂਪਨਗਰ: ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਫਸੇ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਘਰ ਵਾਪਸੀ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਰੂਪਨਗਰ ਜ਼ਿਲ੍ਹੇ 'ਚ ਵੀ ਵੱਡੀ ਗਿਣਤੀ 'ਚ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਿਆ ਜਾ ਰਿਹਾ ਹੈ। ਅਜਿਹੇ ਹੀ ਕੁੱਝ ਬਿਹਾਰ ਸੂਬੇ ਨਾਲ ਸਬੰਧਿਤ ਪ੍ਰਵਾਸੀ ਮਜ਼ਦੂਰ ਸਰਕਾਰੀ ਸਕੂਲ ਦੇ ਵਿੱਚ ਬੀਤੇ ਦਿਨ ਤੋਂ ਫਸੇ ਹੋਏ ਹਨ।

ਵੀਡੀਓ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਇਨ੍ਹਾਂ ਪ੍ਰਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਖਾਣ ਲਈ ਪੂਰੀ ਰੋਟੀ ਤੱਕ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਐਤਵਾਰ ਸ਼ਾਮ ਦੇ ਇੱਥੇ ਆਏ ਹੋਏ ਹਨ ਪਰ ਉਨ੍ਹਾਂ ਲਈ ਭੋਜਣ ਦਾ ਅਜੇ ਤੱਕ ਕੋਈ ਵੀ ਇੰਤਜ਼ਾਮ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਬਿਹਾਰ ਦੀ ਬਹਾਦਰ ਧੀ: ਜ਼ਖ਼ਮੀ ਪਿਤਾ ਨੂੰ ਸਾਈਕਲ ‘ਤੇ ਬਿਠਾ ਗੁਰੂਗ੍ਰਾਮ ਤੋਂ ਦਰਭੰਗਾ ਪਰਤੀ

ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਘਰ ਵਾਪਸ ਭੇਜਣ ਦਾ ਇੰਤਜ਼ਾਮ ਕਰੇ। ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਅਸੀਂ ਭੁੱਖੇ ਵੀ ਰਹਿ ਲਵਾਂਗੇ ਪਰ ਪ੍ਰਸ਼ਾਸਨ ਸਾਨੂੰ ਘਰ ਵਾਪਸ ਭੇਜ ਦੇਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਅੱਜ ਉਨ੍ਹਾਂ ਨੂੰ ਭੇਜਣ ਦਾ ਇੰਤਜ਼ਾਮ ਨਾ ਕੀਤਾ ਤਾਂ ਉਹ ਪੈਦਲ ਹੀ ਤੁਰ ਪੈਣਗੇ।

ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਿਆ ਜਾ ਰਿਹਾ ਹੈ ਪਰ ਅਜੇ ਵੀ ਕੁੱਝ ਇਹ ਪ੍ਰਵਾਸੀ ਘਰ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਵਾਪਸ ਜਾਣ ਲਈ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ।

ABOUT THE AUTHOR

...view details