ਰੂਪਨਗਰ: ਇਲਾਕਾ ਸੰਘਰਸ਼ ਕਮੇਟੀ ਨੰਗਲ ਦੇ ਵੱਲੋਂ ਫਲਾਈਓਵਰ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਮਕਸਦ ਦੇ ਨਾਲ ਨੰਗਲ ਦੇ ਸਾਰੇ ਬਾਜ਼ਾਰ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਬੰਦ ਰੱਖੇ ਗਏ। ਨੰਗਲ ਦੇ ਬੱਸ ਸਟੈਂਡ ਦੇ ਕੋਲ ਇਲਾਕਾ ਸੰਘਰਸ਼ ਕਮੇਟੀ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਇਲਾਕਾ ਸੰਘਰਸ਼ ਕਮੇਟੀ ਵਿੱਚ ਅਲੱਗ ਅਲੱਗ ਪਾਰਟੀਆਂ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਤੇ ਫਲਾਈਓਵਰ ਬਣਾ ਰਹੀ ਕੰਪਨੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਇਸ ਫਲਾਈਓਵਰ ਦੇ ਕੰਮ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਦੀ ਮੰਗ ਵੀ ਕੀਤੀ।
ਇਲਾਕਾ ਸੰਘਰਸ਼ ਕਮੇਟੀ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ ਪਿਛਲੇ ਕਈ ਸਾਲਾਂ ਤੋਂ ਨੰਗਲ ਦੇ ਵਿਚ ਟਰੈਫਿਕ ਦੀ ਸਮੱਸਿਆ ਨੂੰ ਦੇਖਦਿਆਂ ਹੋਇਆ ਸ਼ਹਿਰ ਵਾਸੀਆਂ ਨੇ ਨੰਗਲ ਦੇ ਵਿੱਚ ਇੱਕ ਫਲਾਈਓਵਰ ਬਣਾਉਣ ਦੀ ਮੰਗ ਕੀਤੀ ਗਈ ਸੀ। ਉਸ ਮੰਗ ਨੂੰ ਦੇਖਦਿਆਂ ਪਿਛਲੀ ਸਰਕਾਰ ਦੇ ਸਮੇਂ 2018 ਵਿਚ ਫਲਾਈਓਵਰ ਦਾ ਕੰਮ ਸ਼ੁਰੂ ਕਰਵਾਇਆ ਸੀ ਜਿਸ ਨੂੰ 2020 ਦੇ ਵਿਚ ਪੂਰਾ ਕਰਨ ਦਾ ਟੀਚਾ ਰੱਖਿਆ ਸੀ ਪਰ ਹਾਲੇ ਤੱਕ ਵੀ ਫਲਾਈਓਵਰ ਦਾ ਕੰਮ ਪੂਰਾ ਨਹੀਂ ਹੋ ਸਕਿਆ ਕਿਉਂਕਿ ਅਲੱਗ ਅਲੱਗ ਵਿਭਾਗਾਂ ਦੀਆਂ ਪਰਮਿਸ਼ਨਾਂ ਇਸ ਫਲਾਈਓਵਰ ਦੇ ਕੰਮ ਵਿਚ ਅੜਿੱਕਾ ਬਣਦੀਆਂ ਰਹੀਆਂ।
ਇਲਾਕਾ ਸੰਘਰਸ਼ ਕਮੇਟੀ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ ਤਕਰੀਬਨ ਚਾਰ ਸਾਲ ਤੋਂ ਵੀ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਇਹ ਫਲਾਈਓਵਰ ਦਾ ਕੰਮ ਹਾਲੇ ਤੱਕ ਵੀ ਪੂਰਾ ਨਹੀਂ ਹੋ ਸਕਿਆ ਹੈ ਜਿਸ ਦੇ ਨਾਲ ਨੰਗਲ ਦਾ ਵਪਾਰ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਹੈ। ਦੁਕਾਨਦਾਰਾਂ ਦਾ ਵਪਾਰ ਬਿਲਕੁਲ ਹੀ ਖ਼ਤਮ ਹੋ ਗਿਆ ਕਿਉਂਕਿ ਨੰਗਲ ਡੈਮ ਤੇ ਲਗਾਤਾਰ ਜਾਮ ਲੱਗਿਆ ਰਹਿੰਦਾ ਹੈ ਇਸੇ ਕਰਕੇ ਕੋਈ ਵੀ ਗਾਹਕ ਬਾਜ਼ਾਰਾਂ ਵਿੱਚ ਨਹੀਂ ਆਉਂਦਾ। ਇਸੇ ਨੂੰ ਦੇਖਦਿਆਂ ਹੋਇਆਂ ਸ਼ਹਿਰ ਵਾਸੀਆਂ ਨੇ ਇਲਾਕਾ ਸੰਘਰਸ਼ ਕਮੇਟੀ ਬਣਾਈ ਸੀ ਜਿਸ ਵਿੱਚ ਅਲੱਗ ਅਲੱਗ ਪਾਰਟੀਆਂ ਦੇ ਨੁਮਾਇੰਦਿਆਂ ਤੇ ਵਪਾਰ ਮੰਡਲਾਂ ਦੇ ਪ੍ਰਧਾਨ ਕੁਝ ਦੁਕਾਨਦਾਰ ਨੂੰ ਇਕੱਠਾ ਕਰਕੇ ਬਣਾਈ ਗਈ ਹੈ।
ਇਲਾਕਾ ਸੰਘਰਸ਼ ਕਮੇਟੀ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ ਉਨ੍ਹਾਂ ਦੀ ਇਹੀ ਇੱਕੋ ਮੰਗ ਸੀ ਕਿ ਫਲਾਈਓਵਰ ਦਾ ਕੰਮ ਜਿਹੜਾ ਹੁਣ ਸੁਸਤ ਚਾਲ ਨਾਲ ਚੱਲ ਰਿਹਾ ਹੈ ਉਸ ਕੰਮ ਨੂੰ ਤੇਜ਼ੀ ਨਾਲ ਕੰਮ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮਿਲਣ ਵਾਲੀ ਸੁਵਿਧਾ ਉਹ ਜਲਦ ਤੋਂ ਜਲਦ ਮਿਲ ਸਕੇ ਤੇ ਨਾਲ ਹੀ ਵਪਾਰ ਦੇ ਵਿੱਚ ਵੀ ਵਾਧਾ ਹੋ ਸਕੇ। ਇਲਾਕਾ ਸੰਘਰਸ਼ ਕਮੇਟੀ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਉਨ੍ਹਾਂ ਕਿਹਾ ਹੈ ਕਿ ਜੇਕਰ ਉਨ੍ਹਾਂ ਦਾ ਇਹ ਮੰਗਾਂ ਸਮੇਂ ਰਹਿੰਦੇ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਕਰੀਬੀ ਸਾਥੀ ਕੀਤੇ ਕਾਬੂ, 7 ਪਿਸਤੌਲਾਂ ਅਤੇ ਪੁਲਿਸ ਵਰਦੀ ਬਰਾਮਦ