ਰੂਪਨਗਰ: ਜ਼ਿਲ੍ਹੇ ਦੇ ਸਰਕਾਰੀ ਕਾਲਜ ਦੇ ਵਿੱਚ ਰੁਜ਼ਗਾਰ ਮੇਲਾ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਲੜਕੇ ਤੇ ਲੜਕੀਆਂ ਸ਼ਾਮਿਲ ਹੋਏ। ਰੂਪਨਗਰ ਜ਼ਿਲ੍ਹੇ ਦੇ ਨੇੜਲੇ ਇਲਾਕਿਆਂ ਦੀਆਂ ਨਵੀਂਆਂ ਕੰਪਨੀਆਂ ਵੱਲੋਂ ਬੇਰੁਜ਼ਗਾਰਾਂ ਦਾ ਇੰਟਰਵਿਊ ਲੈ ਕੇ ਉਨ੍ਹਾਂ ਨੂੰ ਮੌਕੇ ਉੱਤੇ ਹੀ ਨਿਯੁਕਤੀ ਪੱਤਰ ਦਿੱਤੇ ਗਏ।
ਰੁਜ਼ਗਾਰ ਮੇਲੇ ਵਿੱਚ ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ
ਪੰਜਾਬ ਦੇ ਵਿੱਚ ਕੈਪਟਨ ਸਰਕਾਰ ਵੱਲੋਂ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਜਿਸ ਦੇ ਤਹਿਤ ਅੱਜ ਰੂਪਨਗਰ ਦੇ ਸਰਕਾਰੀ ਕਾਲਜ ਦੇ ਵਿੱਚ ਇੱਕ ਰੁਜ਼ਗਾਰ ਮੇਲਾ ਲਗਾਇਆ ਗਿਆ।
ਇਸ ਮੌਕੇ ਈ.ਟੀ.ਵੀ ਭਾਰਤ ਨਾਲ ਗੱਲਬਾਤ ਕਰਦੇ ਨੌਕਰੀ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਅਤੇ ਲੜਕਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮੇਲੇ ਦੇ ਵਿੱਚ ਨੌਕਰੀ ਮਿਲ ਗਈ ਹੈ। ਸੁਪ੍ਰੀਤ ਨੇ ਦੱਸਿਆ ਕਿ ਰੁਜ਼ਗਾਰ ਮੇਲੇ ਦੇ ਵਿਚ 1000 ਤੋਂ ਵੱਧ ਕੈਨਡੀਨੇਟ ਰਜਿਸਟਰ ਹੋ ਗਏ ਹਨ ਅਤੇ 15 ਕੰਪਨੀ ਨੇ ਇਸ ਮੇਲੇ ਵਿਚ ਭਾਗ ਲਿਆ ਹੈ। ਜਿਹੜੀਆਂ 12000 ਤੋ 15000 ਤੱਕ ਦੀ ਤਨਖ਼ਾਹ ਦੇ ਰਹੀਆਂ ਹਨ।
ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਵਾਅਦੇ ਕੀਤੇ ਗਏ ਸਨ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਨੌਕਰੀ ਮੇਲੇ ਲਗਾਏ ਜਾ ਰਹੇ ਹਨ। ਜਿੱਥੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਰੁਜ਼ਗਾਰ ਮੇਲਿਆਂ ਦੇ ਵਿੱਚ ਨੌਜਵਾਨਾਂ ਨੂੰ ਕੇਵਲ ਨਿੱਜੀ ਅਦਾਰਿਆਂ ਦੇ ਵਿੱਚ ਹੀ ਨੌਕਰੀ ਮਿਲਦੀ ਹੈ ਜਿਸ ਦੀ ਮਹੀਨੇ ਦੀ ਤਨਖ਼ਾਹ ਕਾਫੀ ਘੱਟ ਹੁੰਦੀ ਹੈ ਪਰ ਪੰਜਾਬ ਦਾ ਜ਼ਿਆਦਾਤਰ ਨੌਜਵਾਨ ਕੈਪਟਨ ਸਰਕਾਰ ਤੋਂ ਸਰਕਾਰੀ ਨੌਕਰੀ ਦੀ ਉਮੀਦ ਕਰ ਰਹੀ ਹੈ।