ਰੂਪਨਗਰ: ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਇਸ ਮਹੀਨੇ ਵਿੱਚ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਪਰ 19 ਸਤੰਬਰ ਨੂੰ ਐਸ.ਜੀ.ਪੀ.ਸੀ.ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ ਵਿਖੇ ਲੱਗਣ ਵਾਲਾ ਰੋਜ਼ਗਾਰ ਮੇਲਾ ਪ੍ਰਬੰਧਕੀ ਕਾਰਨਾਂ ਕਰਕੇ ਰੱਦ ਕੀਤਾ ਗਿਆ ਹੈ।
ਰੋਜਗਾਰ ਮੇਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਜ਼ਿਲ੍ਹਾ ਰੋਜ਼ਗਾਰ ਤੇ ਜਨਰੇਸ਼ਨ ਅਫ਼ਸਰ ਨੇ ਦੱਸਿਆ ਕਿ ਇਸ ਦੇ ਤਹਿਤ ਜ਼ਿਲ੍ਹਾ ਰੂਪਨਗਰ ਦੇ 23 ਸਤੰਬਰ ਨੂੰ ਗਲੋਬਲ ਇੰਜੀਨੀਅਰਿੰਗ ਕਾਲਜ ਕਾਹਨਪੁਰ ਖੂਹੀ, 24 ਸਤੰਬਰ ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ, 25 ਸਤੰਬਰ ਨੂੰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਕਾਲਜ ਬੇਲਾ, 27 ਸਤੰਬਰ ਨੂੰ ਆਈ.ਈ.ਟੀ ਭੱਦਲ, 28 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਨੂਰਪੁਰ ਬੇਦੀ, 30 ਸਤੰਬਰ ਨੂੰ ਸਰਕਾਰੀ ਕਾਲਜ,ਰੂਪਨਗਰ ਵਿਖੇ ਪਹੁੰਚ ਕੇ ਇਨ੍ਹਾਂ ਮੇਲਿਆਂ ਦਾ ਲਾਭ ਉਠਾ ਸਕਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 19 ਸਤੰਬਰ ਨੂੰ ਐਸ.ਜੀ.ਪੀ.ਸੀ.ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ ਵਿਖੇ ਲੱਗਣ ਵਾਲਾ ਰੋਜ਼ਗਾਰ ਮੇਲਾ ਪ੍ਰਬੰਧਕੀ ਕਾਰਨਾਂ ਕਰਕੇ ਰੱਦ ਕੀਤਾ ਗਿਆ ਹੈ।
19 ਸਤੰਬਰ ਨੂੰ ਲੱਗਣ ਵਾਲਾ ਰੁਜ਼ਗਾਰ ਮੇਲਾ ਰੱਦ
ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸਤੰਬਰ ਮਹੀਨੇ ਵਿੱਚ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਪਰ 19 ਸਤੰਬਰ ਨੂੰ ਐਸ.ਜੀ.ਪੀ.ਸੀ.ਖਾਲਸਾ ਕਾਲਜ ,ਸ੍ਰੀ ਆਨੰਦਪੁਰ ਸਾਹਿਬ ਵਿਖੇ ਲੱਗਣ ਵਾਲਾ ਰੋਜ਼ਗਾਰ ਮੇਲਾ ਪ੍ਰਬੰਧਕੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ।
ਰੋਜ਼ਗਾਰ ਮੇਲਾ ਰੂਪਨਗਰ
ਇਹ ਵੀ ਪੜੋ: PoK ਉੱਤੇ ਇੱਕ ਦਿਨ ਭਾਰਤ ਦਾ ਕਬਜ਼ਾ ਹੋਵੇਗਾ: ਐਸ ਜੈਸ਼ੰਕਰ
ਇਨ੍ਹਾਂ ਮੇਲਿਆਂ ਦੌਰਾਨ ਹਰਬਲ ਇੰਟਰਨੈਸ਼ਨਲ ਲਿਮਟਿਡ, ਮੈਕਸ ਸਪੈਸ਼ਲਿਟੀ ਫਿਲਮਜ਼ ਲਿਮਟਿਡ, ਆਈ.ਸੀ.ਆਈ. ਬੈਂਕ, ਐਲ.ਆਈ.ਸੀ ਲਿਮ:, ਐਕਸਿਜ਼ ਬੈਂਕ, ਵਰਧਮਾਨ ਟੈਕਟਾਈਲਜ਼ ਲਿਮਟਿਡ, ਸ਼ਿਵਾ ਟੈਕਸਟਾਈਲਜ਼ ਲਿਮਟਿਡ, ਬੀ.ਐਸ.ਸੀ.ਜੇ ਇੰਟਰਪ੍ਰਾਈਜ਼ਿਜ਼ ਲਿਮਟਿਡ:, ਯੋਮੈਟੋ, ਪੁੱਖਰਾਜ਼ ਹੈਲਥ ਕੇਅਰ ਲਿਮਟਿਡ , ਮਾਈਕਰੋ ਟਰਨਰ ਲਿਮਟਿਡ ਬੱਦੀ,ਰਾਕਸਮੈਨ ਸਕਿੱਲ ਸੈਂਟਰ,ਐਸ.ਆਈ.ਐਸ ਸਕਿਓਰਿਟੀ, ਭਾਖੜਾ ਬਜ਼ਾਜ਼,ਭਾਰਤੀ ਐਕਸਾ ਆਦਿ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ।