ਰੋਪੜ: ਵਿਦੇਸ਼ੀ ਧਰਤੀ 'ਤੇ ਪੰਜਾਬੀ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਪੰਜਾਬੀ ਗਾਇਕ ਐਲੀ ਮਾਂਗਟ ਰੂਪਨਗਰ ਦੇ ਵਿੱਚ ਈ.ਟੀ.ਵੀ. ਦੇ ਪੱਤਰਕਾਰ ਦੇ ਨਾਲ ਖ਼ਾਸ ਗੱਲਬਾਤ ਕਰਦੇ ਕਿਹਾ ਕਿ ਉਹ ਅੱਜ ਵੀ ਪੰਜਾਬ ਪੁਲਿਸ ਵੱਲੋਂ ਉਨ੍ਹਾਂ 'ਤੇ ਹੋਈ ਕਥਿਤ ਰੂਪ 'ਤੇ ਵਧੀਕੀ ਤੋਂ ਇਨਸਾਫ਼ ਪਾਉਣ ਲਈ ਡਟੇ ਹਨ ਅਤੇ ਐਲੀ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ।
ਇਨਸਾਫ਼ ਲੈਣ ਲਈ ਮੈਂ ਡਟਿਆ ਹੋਇਆ ਹਾਂ :ਐਲੀ ਮਾਂਗਟ - ਨਾਮੀ ਗਾਇਕਾਂ ਦਾ ਆਪਸੀ ਵਿਵਾਦ
ਈ.ਟੀ.ਵੀ. ਨਾਲ ਖਾਸ ਗੱਲਬਾਤ ਕਰਦੇ ਕਿਹਾ ਕਿ ਉਹ ਅੱਜ ਵੀ ਪੰਜਾਬ ਪੁਲਿਸ ਵੱਲੋਂ ਉਨ੍ਹਾਂ 'ਤੇ ਹੋਈ ਕਥਿਤ ਰੂਪ 'ਤੇ ਵਧੀਕੀ ਤੋਂ ਇਨਸਾਫ਼ ਪਾਉਣ ਲਈ ਡਟੇ ਹਨ ਅਤੇ ਐਲੀ ਨੂੰ ਉਮੀਦ ਹੈ ਕਿ ਉਨ੍ਹਾਂ ਇਨਸਾਫ਼ ਜ਼ਰੂਰ ਮਿਲੇਗਾ।
ਐਲੀ ਮਾਂਗਟ ਨੇ ਦੱਸਿਆ ਕਿ ਉਹ ਆਪਣੇ ਸਰੋਤਿਆਂ ਵਾਸਤੇ ਜਲਦ ਹੀ ਨਵੇਂ ਗਾਣੇ ਲੈ ਕੇ ਆ ਰਹੇ ਹਨ ਤੇ ਇਸ ਤੋਂ ਇਲਾਵਾ ਉਹ ਇੱਕ ਫ਼ਿਲਮ ਵੀ ਬਣਾ ਰਹੇ ਹਨ। ਅੱਗੇ ਉਨ੍ਹਾਂ ਕਿਹਾ ਕਿ ਥੋੜ੍ਹਾ ਜਿਹਾ ਪੁਰਾਣੇ ਮਸਲੇ 'ਚ ਉਲਝੇ ਹੋਣ ਕਰਕੇ ਇਹ ਫ਼ਿਲਮ ਨੂੰ ਥੋੜ੍ਹੀ ਦੇਰੀ ਲੱਗ ਰਹੀ ਹੈ, ਪਰ ਜਦੋਂ ਵੀ ਇਹ ਫਿਲਮ ਬਣ ਕੇ ਤਿਆਰ ਹੋ ਗਈ ਤਾਂ ਰੂਪਨਗਰ ਦੇ ਨਵੇਂ ਸਿਨੇਮੇ ਦੇ ਵਿੱਚ ਲਗਾਈ ਜਾਵੇਗੀ।
ਦੋ ਮਸ਼ਹੂਰ ਨਾਮੀ ਗਾਇਕਾਂ ਦਾ ਆਪਸੀ ਵਿਵਾਦ ਸੋਸ਼ਲ ਮੀਡੀਆ 'ਤੇ ਐਨਾ ਵੱਧ ਗਿਆ ਕਿ ਐਲੀ ਮਾਂਗਟ 'ਤੇ ਪੁਲਿਸ ਵੱਲੋਂ ਪਰਚਾ ਦਰਜ ਕਰ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਜੇਲ੍ਹ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਐਲੀ ਮਾਂਗਟ ਅੱਜ ਵੀ ਪੰਜਾਬ ਪੁਲਿਸ ਦੀ ਹੋਈ ਵਧੀਕੀ ਤੋਂ ਇਨਸਾਫ਼ ਲੈਣ ਵਾਸਤੇ ਡਟੇ ਹੋਏ ਹਨ।