ਪੰਜਾਬ

punjab

By

Published : Jun 28, 2021, 4:10 PM IST

ETV Bharat / state

ਬਰਸਾਤ ਦੇ ਮੌਸਮ 'ਚ ਹੜ੍ਹਾਂ ਨੂੰ ਲੈ ਕੇ ਕਿੰਨਾ ਤਿਆਰ ਰੂਪਨਗਰ ਪ੍ਰਸ਼ਾਸਨ

ਸਾਲ 2019 'ਚ ਹੋਇਆ ਸੀ, ਜਦੋਂ ਬਰਸਾਤ ਦੇ ਮੌਸਮ 'ਚ ਵੱਧ ਮੀਂਹ ਪੈਣ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਨੂੰ ਪਾਣੀ ਛੱਡਣਾ ਪਿਆ ਅਤੇ ਨਾਲ ਹੀ ਸਵਾਂ ਨਦੀ ਦਾ ਪਾਣੀ ਵੀ ਆ ਗਿਆ। ਜਿਸ ਨਾਲ ਰੂਪਨਗਰ ਦੀ ਬੁਦਕੀ ਨਦੀ 'ਚ ਆਏ ਪਾਣੀ ਕਾਰਨ ਬੰਨ੍ਹ ਟੁੱਟ ਗਿਆ ਅਤੇ ਕਾਫ਼ੀ ਤਬਾਹੀ ਮਚਾਈ ਸੀ। ਹੜ੍ਹ ਕਾਰਨ ਆਈ.ਆਈ.ਟੀ ਰੋਪੜ, ਪਿੰਡ ਫੂਲ ਖੁਰਦ 'ਚ ਪਾਣੀ ਭਰ ਗਿਆ ਸੀ, ਜਿਸ ਕਾਰਨ ਲੋਕਾਂ ਦਾ ਕਾਫ਼ੀ ਨੁਕਸਾਨ ਵੀ ਹੋਇਆ ਸੀ।

ਬਰਸਾਤ ਦੇ ਮੌਸਮ 'ਚ ਹੜ੍ਹਾਂ ਨੂੰ ਲੈ ਕੇ ਕਿੰਨਾ ਤਿਆਰ ਰੂਪਨਗਰ ਪ੍ਰਸ਼ਾਸਨ
ਬਰਸਾਤ ਦੇ ਮੌਸਮ 'ਚ ਹੜ੍ਹਾਂ ਨੂੰ ਲੈ ਕੇ ਕਿੰਨਾ ਤਿਆਰ ਰੂਪਨਗਰ ਪ੍ਰਸ਼ਾਸਨ

ਰੂਪਨਗਰ: ਸਤਲੁਜ ਦਰਿਆ ਦਾ ਪਾਣੀ ਰੂਪਨਗਰ ਜ਼ਿਲ੍ਹੇ ਵਿੱਚੋਂ ਹੋ ਕੇ ਗੁਜ਼ਰਦਾ ਹੈ। ਬਰਸਾਤਾਂ ਦੇ ਮੌਸਮ 'ਚ ਵੱਧ ਮੀਂਹ ਪੈਣ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ ਵੱਲੋਂ ਜਦੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਉਹ ਸਿੱਧਾ ਰੂਪਨਗਰ ਦੇ ਸਤਲੁਜ ਦਰਿਆ ਤੋਂ ਹੋ ਕੇ ਗੁਜ਼ਰਦਾ ਹੈ। ਪਿਛਲੀਆਂ ਬਰਸਾਤਾਂ ਵਿੱਚ ਦੇਖਣ ਨੂੰ ਮਿਲਿਆ ਸੀ ਪਾਣੀ ਦਾ ਪੱਧਰ ਜ਼ਿਆਦਾ ਵੱਧਣ ਕਾਰਨ ਲੋਕਾਂ ਦੇ ਮਨਾਂ 'ਚ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ। ਪਾਣੀ ਦਾ ਪੱਧਰ ਜਿਅਦਾ ਵੱਧਣ ਕਾਰਨ ਬੰਨ੍ਹ ਟੁੱਟਣ ਦਾ ਖਤਰਾ ਹੁੰਦਾ ਹੈ, ਜਿਸ ਨਾਲ ਕਾਫ਼ੀ ਨੁਕਸਾਨ ਵੀ ਹੁੰਦਾ ਹੈ।

ਬਰਸਾਤ ਦੇ ਮੌਸਮ 'ਚ ਹੜ੍ਹਾਂ ਨੂੰ ਲੈ ਕੇ ਕਿੰਨਾ ਤਿਆਰ ਰੂਪਨਗਰ ਪ੍ਰਸ਼ਾਸਨ

2019 'ਚ ਹੜ੍ਹਾਂ ਨੇ ਮਚਾਈ ਸੀ ਤਬਾਹੀ

ਅਜਿਹਾ ਹੀ ਸਾਲ 2019 'ਚ ਹੋਇਆ ਸੀ, ਜਦੋਂ ਬਰਸਾਤ ਦੇ ਮੌਸਮ 'ਚ ਵੱਧ ਮੀਂਹ ਪੈਣ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਨੂੰ ਪਾਣੀ ਛੱਡਣਾ ਪਿਆ ਅਤੇ ਨਾਲ ਹੀ ਸਵਾਂ ਨਦੀ ਦਾ ਪਾਣੀ ਵੀ ਆ ਗਿਆ। ਜਿਸ ਨਾਲ ਰੂਪਨਗਰ ਦੀ ਬੁਦਕੀ ਨਦੀ 'ਚ ਆਏ ਪਾਣੀ ਕਾਰਨ ਬੰਨ੍ਹ ਟੁੱਟ ਗਿਆ ਅਤੇ ਕਾਫ਼ੀ ਤਬਾਹੀ ਮਚਾਈ ਸੀ। ਹੜ੍ਹ ਕਾਰਨ ਆਈ.ਆਈ.ਟੀ ਰੋਪੜ, ਪਿੰਡ ਫੂਲ ਖੁਰਦ 'ਚ ਪਾਣੀ ਭਰ ਗਿਆ ਸੀ, ਜਿਸ ਕਾਰਨ ਲੋਕਾਂ ਦਾ ਕਾਫ਼ੀ ਨੁਕਸਾਨ ਵੀ ਹੋਇਆ ਸੀ।

ਹੜ੍ਹਾਂ ਨੂੰ ਲੈਕੇ ਪ੍ਰਸ਼ਾਸਨ ਦੀ ਤਿਆਰੀ

ਇਸ ਸਬੰਧੀ ਰੂਪਨਗਰ ਦੇ ਐੱਸਡੀਓ ਗੁਰਵਿੰਦਰ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਨਦੀਆਂ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ। ਉਨ੍ਹਾਂ ਸਤਲੁਜ ਦਰਿਆ ਤੋਂ ਆਉਣ ਵਾਲੇ ਪਾਣੀ ਬਾਬਤ ਅੰਕੜੇ ਵੀ ਸਾਂਝੇ ਕੀਤੇ। ਉਨ੍ਹਾਂ ਦਾ ਕਹਿਣਾ ਕਿ ਨਹਿਰਾਂ 'ਤੇ ਹੋਣ ਵਾਲੇ ਕਾਰਜ ਇਸ ਵਕਤ ਪੂਰੇ ਕਰ ਦਿੱਤੇ ਗਏ ਹਨ ਅਤੇ ਹੜ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਦੀ ਪੂਰੀ ਤਿਆਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਦਰਿਆ 'ਤੇ ਇੱਕ ਦੋ ਜ਼ਰੂਰੀ ਕੰਮ ਹੋਣ ਵਾਲੇ ਹਨ, ਜਿਨ੍ਹਾਂ ਦੇ ਫੰਡ ਲਈ ਸਬੰਧਤ ਵਿਭਾਗ ਦੇ ਉਚੇਰੇ ਅਫ਼ਸਰਾਂ ਨਾਲ ਰਾਬਤਾ ਕੀਤਾ ਗਿਆ ਹੈ।

ਬੁਦਕੀ ਨਦੀ 'ਚ ਖੜੇ ਦਰੱਖਤ ਅਤੇ ਝਾੜ

ਜਿਕਰਯੋਗ ਹੈ ਕਿ ਪ੍ਰਸ਼ਾਸਨ ਵਲੋਂ ਬਰਸਾਤ ਦੇ ਮੌਸਮ ਨੂੰ ਦੇਖਦਿਆਂ ਸਾਰੀ ਤਿਆਰੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਈਟੀਵੀ ਭਾਰਤ ਦੀ ਟੀਮ ਵਲੋਂ ਬੁਦਕੀ ਨਦੀ ਦਾ ਜਾਇਜ਼ਾ ਲਿਆ ਗਿਆ ਤਾਂ ਵੱਡੇ-ਵੱਡੇ ਦਰਖ਼ਤ ਅਤੇ ਝਾੜ ਉਸ 'ਚ ਖੜੇ ਹਨ। ਜਿਸ ਨੂੰ ਲੈਕੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ, ਕਿਉਂਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਨਦੀ ਦੀ ਸਾਫ਼ ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਘੱਗਰ ’ਤੇ ਵਸਦੇ ਪਿੰਡਾਂ ਦੇ ਲੋਕਾਂ ਦੇ ਸੁੱਕੇ ਸਾਹ !

ABOUT THE AUTHOR

...view details