ਅਨੰਦਪੁਰ ਸਾਹਿਬ:ਇਲਾਕੇ ਵਿੱਚਜਿੱਥੇ ਪਾਣੀ ਘਟਣ ਦੇ ਕਾਰਣ ਹੜ੍ਹ ਤੋਂ ਰਾਹਤ ਮਿਲੀ ਹੈ, ਉਥੇ ਹੀ ਹੁਣ ਕਿਸਾਨਾਂ ਨੂੰ ਹਰੇ ਚਾਰੇ ਦੀ ਸਮੱਸਿਆ ਦਾ ਡਰ ਸਤਾ ਰਿਹਾ ਹੈ। ਕਿਉਂਕਿ ਹੜ੍ਹਾਂ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਕਿਸਾਨਾਂ ਵੱਲੋਂ ਆਪਣੇ ਪਸ਼ੂਆਂ ਲਈ ਬੀਜਿਆ ਗਿਆ ਹਰਾ ਚਾਰਾ ਵੀ ਬਰਬਾਦ ਹੋ ਚੁੱਕਾ ਹੈ। ਪਾਣੀ ਖੜ੍ਹਨ ਕਾਰਨ ਹਰੇ ਚਾਰੇ ਦੀ ਫਸਲ ਗਲ ਚੁੱਕੀ ਹੈ।
ਜਾਣਕਾਰੀ ਮੁਤਾਬਿਕ ਸਤਲੁਜ ਦਰਿਆ ਦੇ ਪਾਰ ਪਿੰਡ ਬਣੇ ਵਾਲੀ ਬੇਲੀ ਵਿੱਚ ਜੋ ਪਰਿਵਾਰ ਦੁੱਧ ਦਾ ਕੰਮ ਕਰਦੇ ਹਨ, ਹੜਾਂ ਦੌਰਾਨ ਹਰੇ ਚਾਰੇ ਦੀ ਸਮੱਸਿਆ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਘਰਾਂ ਵਿੱਚ ਰੱਖੀ ਤੂੜੀ ਵੀ ਪਾਣੀ ਨਾਲ ਖਰਾਬ ਹੋ ਚੁੱਕੀ ਹੈ। ਇਹ ਪਿੰਡ ਹਲਕਾ ਆਨੰਦਪੁਰ ਸਾਹਿਬ ਦੇ ਅਧੀਨ ਆਉਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਕੋਈ ਅਧਿਕਾਰੀ ਨਹੀਂ ਪਹੁੰਚਿਆ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨਾਂ ਨੂੰ ਇਸ ਪਿੰਡ ਬਾਰੇ ਪਤਾ ਲੱਗਿਆ ਤਾਂ ਉਹ ਲਗਾਤਾਰ ਹਰਾ ਚਾਰਾ ਅਤੇ ਹੋਰ ਰਾਹਤ ਸਮੱਗਰੀ ਵੰਡਣ ਵਿੱਚ ਲੱਗੇ ਹੋਏ ਹਨ।