ਸ੍ਰੀ ਅਨੰਦਪੁਰ ਸਾਹਿਬ:ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਉਣ ਦੀ ਗੱਲ ਕਹੀ ਗਈ ਸੀ, ਜਿਸ ਲਈ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ, ਪਰ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਪੰਜਾਬ ਸਰਕਾਰ ਇਸ ਸਮਾਗਮਾਂ ਨੂੰ ਕਿਵੇਂ ਪੂਰਾ ਕਰ ਸਕੇਗੀ ? ਇਸ ਨੂੰ ਲੈਕੇ ਸਥਿਤੀ ਅਜੇ ਸਾਫ ਨਹੀਂ ਹੈ ਪੰਜਾਬ ਸਰਕਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਮਹਣੇ ਗਰਾਉਂਡ ਵਿੱਚ 29,30 ਅਤੇ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਸਮਾਗਮ ਕਰਵਾਉਣ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਇਕ ਵਿਸ਼ਾਲ ਵਾਟਰ ਪਰੂਫ਼ ਟੈਂਟ ਲਗਾਇਆ ਜਾ ਰਿਹਾ ਹੈ। ਪਰ ਸਵਾਲ ਵੱਡਾ ਹੈ ਕਿ ਕੋਰੋਨਾ ਦੌਰਾਨ ਸਰਕਾਰ ਸਮਾਗਮ ਕਿਸ ਤਰ੍ਹਾਂ ਕਰਵਾਏਗੀ।
ਇਹ ਵੀ ਪੜੋ: ਵਿਸਾਖੀ ਮਨਾ ਪਾਕਿਸਤਾਨ ਤੋਂ ਪਰਤੇ 650 ਸਰਧਾਲੂਆ ਵਿੱਚੋ 200 ਕੋਰੋਨਾ ਪਾਜ਼ੀਟਿਵ