ਰੂਪਨਗਰ : ਭਾਰਤ ਅਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋਏ ਸਨ। ਇਸ ਹਿੰਸਕ ਝੜਪ ਤੋਂ ਬਾਅਦ ਦੇਸ਼ 'ਚ ਚੀਨ ਦੇ ਵਿਰੁੱਧ ਕਾਫੀ ਰੋਸ ਹੈ।
ਰੂਪਨਗਰ 'ਚ ਏਬੀਵੀਪੀ ਨੇ ਸਾੜਿਆ ਚੀਨ ਦਾ ਝੰਡਾ - ਏਬੀਵੀਪੀ ਮੈਂਬਰਾਂ
ਭਾਰਤ ਅਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਦੇਸ਼ ਵਾਸੀਆਂ 'ਚ ਕਾਫੀ ਰੋਸ ਹੈ। ਚੀਨ ਦੇ ਵਿਰੁੱਧ ਆਪਣਾ ਰੋਸ ਪ੍ਰਗਟਾਉਂਦੇ ਹੋਏ ਰੂਪਨਗਰ ਦੇ ਏਬੀਵੀਪੀ ਮੈਂਬਰਾਂ ਨੇ ਚਾਈਨੀਜ਼ ਸਮਾਨ ਦਾ ਬਾਇਕਾਟ ਕੀਤਾ ਹੈ।
ਦੇਸ਼ ਵਾਸੀਆਂ ਵੱਲੋਂ ਚਾਈਨੀਜ਼ ਸਮਾਨ ਦਾ ਬਾਇਕਾਟ ਕੀਤਾ ਜਾ ਰਿਹਾ ਹੈ। ਇਸ ਕੜੀ ਵਿੱਚ ਰੂਪਨਗਰ ਦੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਮੈਂਬਰਾਂ ਨੇ ਚੀਨ ਦਾ ਝੰਡਾ ਸਾੜ ਕੇ ਆਪਣਾ ਰੋਸ ਪ੍ਰਗਟਾਇਆ। ਏਬੀਵੀਪੀ ਦੇ ਮੈਂਬਰਾਂ ਨੇ ਚਾਈਨੀਜ਼ ਸਮਾਨ ਦਾ ਬਾਇਕਾਟ ਕੀਤਾ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਏਬੀਵੀਪੀ ਦੇ ਮੈਂਬਰਾਂ ਨੇ ਦੱਸਿਆ ਕਿ ਚੀਨ ਨੇ ਭਾਰਤ ਦੇ ਫੌਜੀਆਂ ਉੱਤੇ ਵਾਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਤੋਂ ਹੀ ਚੀਨ ਦੀਆਂ ਗ਼ਲਤ ਨੀਤੀਆਂ ਦਾ ਵਿਰੋਧ ਕਰਦਾ ਰਿਹਾ ਹੈ। ਏਬੀਵੀਪੀ ਦੇ ਆਗੂ ਦੀਪਕ ਨੇ ਕਿਹਾ ਕਿ ਚੀਨ ਇੱਕ ਧੋਖੇਬਾਜ਼ ਦੇਸ਼ ਹੈ ,ਇਸ ਲਈ ਅਸੀਂ ਉਸ ਦਾ ਵਿਰੋਧ ਕਰਦੇ ਹਾਂ ਤੇ ਚਾਈਨੀਜ਼ ਸਮਾਨ ਦਾ ਬਾਇਕਾਟ ਕਰਦੇ ਹਾਂ। ਦੀਪਕ ਨੇ ਕਿਹਾ ਕਿ ਏਬੀਵੀਪੀ ਮੈਂਬਰ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦਿੰਦੇ ਹਨ ਅਤੇ ਅਸੀਂ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹਾਂ।