ਪੰਜਾਬ

punjab

ETV Bharat / state

AAP ਆਗੂਆਂ ਨੇ ਕਾਂਗਰਸ ਪਾਰਟੀ ’ਤੇ ਲਾਏ ਵੱਡੇ ਇਲਜ਼ਾਮ - ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਦੇ ਕੀਰਤਪੁਰ ਸਾਹਿਬ ਦੇ ਹਰਜੋਤ ਬੈਂਸ ਯੂਥ ਆਗੂ ਨੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਉੱਥੇ ਪਹੁੰਚ ਉਨ੍ਹਾਂ ਨੇ ਸਹਿਤ ਸਹੁਲਤਾਂ ਦਾ ਜਾਇਜ਼ਾ ਲਿਆ।

ਕੀਰਤਪੁਰ ਸਾਹਿਬ ਦੇ ਆਪ ਆਗੂ ਨੇ ਕਾਂਗਰਸ ਪਾਰਟੀ ਉੱਤੇ ਲਾਏ ਵੱਡੇ ਦੋਸ਼
ਕੀਰਤਪੁਰ ਸਾਹਿਬ ਦੇ ਆਪ ਆਗੂ ਨੇ ਕਾਂਗਰਸ ਪਾਰਟੀ ਉੱਤੇ ਲਾਏ ਵੱਡੇ ਦੋਸ਼

By

Published : Jul 15, 2021, 9:26 PM IST

ਰੂਪਨਗਰ :2022 ਦੀ ਚੋਣਾਂ ਨੇੜੇ ਆ ਰਹਿਆਂ ਹਨ। ਇਸ ਲਈ ਸੂਬੇ ਵਿੱਚ ਸਾਰੀਆਂ ਰਾਜਨੀਤਿਕ ਪਾਰਟਿਆ ਸਰਗਮ ਹੋ ਗਈਆਂ ਹਨ। ਸਾਰਿਆਂ ਪਾਰਟੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹਰੇਕ ਰਾਜਨੀਤਿਕ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਵੱਡੇ-ਵੱਡੇ ਵਾਅਦੇ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਕੀਰਤਪੁਰ ਸਾਹਿਬ ਦੇ ਹਰਜੋਤ ਬੈਂਸ ਯੂਥ ਆਗੂ ਨੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਉੱਥੇ ਪਹੁੰਚ ਉਨ੍ਹਾਂ ਨੇ ਸਹਿਤ ਸਹੁਲਤਾਂ ਦਾ ਜਾਇਜ਼ਾ ਲਿਆ।

ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੌਜੂਦਾ ਸਰਕਾਰ ਤੇ ਹੱਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਰਾਣਾ ਕੰਵਰਪਾਲ ਸਿੰਘ ਪੰਜਾਬ ਦੀ ਵਿਧਾਨ ਸਭਾ ਵਿੱਚ ਸਪੀਕਰ ਹੋਣ ਤੋਂ ਬਾਅਦ ਵੀ ਇਤਿਹਾਸਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਦੇ ਮੁੱਢਲੇ ਸਿਹਤ ਕੇਂਦਰ ਦੇ ਹਾਲਾਤ ਬਹੁਤ ਹੀ ਤਰਸਯੋਗ ਹਨ। ਸਿਹਤ ਕੇਂਦਰ ਵਿੱਚ ਦੁਪਹਿਰ ਤੋਂ ਬਾਅਦ ਕੋਈ ਵੀ ਡਾਕਟਰ ਜਾਂ ਐਮਰਜੈਂਸੀ ਸੇਵਾਵਾਂ ਲਈ ਸਟਾਫ ਨਰਸ ਆਦਿ ਨਹੀਂ ਹੁੰਦੇ ਹਨ।

ਵੇਖੋ ਵੀਡਿਓ

ਨਾਜਾਇਜ਼ ਮਾਈਨਿੰਗ ਤੇ ਬੋਲਦਿਆਂ ਕਿਹਾ ਕਿ ਹਲਕੇ ਦੇ ਨੁਮਾਇੰਦੇ ਇਸ ਇਲਾਕੇ ਵਿੱਚੋਂ ਮਾਈਨਿੰਗ ਕਰਾ ਕੇ ਕਰੋੜਾਂ ਰੁਪਏ ਦੀਆਂ ਕੋਠੀਆਂ ਚੰਡੀਗਡ਼੍ਹ ਵਿੱਚ ਪਾ ਰਹੇ ਹਨ ਅਤੇ ਕਰੋੜਾਂ ਦੀਆਂ ਗੱਡੀਆਂ ਵਿੱਚ ਘੁੰਮ ਰਹੇ ਹਨ। ਇਲਾਕੇ ਅੰਦਰ ਫੈਕਟਰੀਆਂ ਸਨ ਉਹ ਮੌਜੂਦਾ ਸਰਕਾਰ ਵੱਲੋਂ ਵੇਚ ਕੇ ਪ੍ਰਾਈਵੇਟ ਲੋਕਾਂ ਦੇ ਹੱਥ ਦਿੱਤੀਆਂ ਗਈਆਂ ਹਨ ਜੋ ਸਰਕਾਰ ਕੋਲ ਘਾਟੇ ਵਿੱਚ ਚਲਦੀਆਂ ਸਨ ਅਤੇ ਪ੍ਰਾਈਵੇਟ ਲੋਕਾਂ ਦੇ ਹੱਥਾਂ ਵਿੱਚ ਜਾ ਕੇ ਮੁਨਾਫ਼ਾ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਸਮਝ ਨਹੀਂ ਆ ਰਹੀ ਕੀ ਜਦੋਂ ਉਕਤ ਫੈਕਟਰੀਆਂ ਸਰਕਾਰ ਕੋਲ ਸਨ ਤਾਂ ਉਹ ਘਾਟਾ ਕਿਉਂ ਸ਼ੋਅ ਕਰਦੀਆਂ ਸਨ।

ਉਨ੍ਹਾਂ ਨੇ ਇਹ ਵੀ ਕਿਹਾ ਜੇਕਰ ਅਗਾਮੀ ਚੋਣਾਂ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਇਲਾਕੇ ਅੰਦਰ ਮਾਈਨਿੰਗ ਬਿਲਕੁਲ ਬੰਦ ਕੀਤੀ ਜਾਵੇਗੀ ਤਾਂ ਇਲਾਕ ਸ਼ੁੱਧ ਅਤੇ ਸਾਫ ਸੁਥਰਾ ਰਹਿ ਸਕੇ। ਉਨ੍ਹਾਂ ਕਿਹਾ ਕਿ ਜੋ ਗਰਾਂਟੀ ਪੰਜਾਬ ਦੇ ਲੋਕਾਂ ਨਾਲ ਕੇਜਰੀਵਾਲ ਸਾਹਿਬ ਨੇ ਕੀਤੀ ਹੈ ਉਹ ਉਸ ਤੋਂ ਪੂਰੀ ਤਰ੍ਹਾਂ ਨਾਲ ਖਰੇ ਉਤਰਨਗੇ ਅਤੇ ਪੰਜਾਬ ਦੇ ਲੋਕਾਂ ਨੂੰ ਤਿੱਨ ਸੌ ਯੂਨਿਟ ਮੁਫ਼ਤ ਬਿਜਲੀ ਦੇਣਗੇ।

ਇਹ ਵੀ ਪੜ੍ਹੋਂ :ਸੱਤਾ ਤੇ ਆਉਣ ਤੇ ਭਾਜਪਾ ਕੱਚੇ ਮੁਲਾਜ਼ਮਾਂ ਨੂੰ ਕਰੇਗੀ ਪੱਕਾ : ਅਸ਼ਵਨੀ ਸ਼ਰਮਾ

ABOUT THE AUTHOR

...view details