ਸ੍ਰੀ ਅਨੰਦਪੁਰ ਸਾਹਿਬ:ਦੋ ਦਿਨ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਵਿਖੇ ਹੋਈ ਗੁਰੂ ਘਰ ਦੀ ਬੇਅਦਬੀ ਨੂੰ ਲੈਕੇ ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ (SGPC President Bibi Jagir Kaur) ਨੇ ਕਿਹਾ ਕਿ ਇਸ ਬੇਅਦਬੀ ਲਈ ਸਿਰਸਾ ਸਾਧ ਜ਼ਿੰਮੇਵਾਰ ਹੈ। ਅਤੇ ਬੇਅਦਬੀ ਕਰਨ ਵਾਲੇ ਮੁਲਜ਼ਮ ਡੇਰਾ ਸਿਰਸਾ ਵਾਲੇ ਸਾਧ ਦਾ ਚੇਲਾ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਦਾ ਪਿਤਾ ਅਮਰੀਕਾ (USA) ਰਹਿੰਦਾ ਹੈ ਅਤੇ ਮੁਲਜ਼ਮ ਦਾ ਪਿਤਾ ਡੇਰਾ ਸਿਰਸਾ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ।
ਉਨ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਵਿਖੇ ਗਰਮਖਿਆਲੀਆ ਨੂੰ ਆਖਿਆ ਕਿ ਉਹ ਕੇਸਗੜ੍ਹ ਸਾਹਿਬ (Takht Sri Kesgarh Sahib) ਵਿਖੇ ਧਰਨਾ ਦੇਣ ਦੀ ਬਜਾਏ ਜ਼ਿਲ੍ਹਾ ਰੂਪਨਗਰ (District Rupnagar) ਦੇ ਐੱਸ.ਐੱਸ.ਪੀ. (S.S.P.) ਅੱਗੇ ਗੁਹਾਰ ਲਗਾਉਣ ਤਾਂ ਜੋ ਮੁਲਜ਼ਮ ਖ਼ਿਲਾਫ਼ ਐਕਸ਼ਨ ਲੈਣ ਲਈ ਪ੍ਰਸ਼ਾਸਨ ‘ਤੇ ਪੰਜਾਬ ਸਰਕਾਰ ਉੱਤੇ ਦਬਾਅ ਪਾਇਆ ਜਾ ਸਕੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖਾਂ ਨੂੰ ਆਪਸ ਵਿੱਚ ਭਿੜਾਉਣ ਲਈ ਕਈ ਏਜੰਸੀਆ (Agencies) ਮਿਲੀਆਂ ਹੋਈਆਂ ਹਨ। ਜੋ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਹਨ। ਤਾਂ ਜੋ ਪੰਜਾਬ ਵਿੱਚ ਏਕਤਾ ਨੂੰ ਭੰਗ ਕਰਕੇ ਪੰਜਾਬੀਆਂ ਨੂੰ ਆਪਸ ਵਿੱਚ ਲੜਾਇਆ ਜਾਵੇ।