ਪੰਜਾਬ

punjab

ETV Bharat / state

24 ਸਾਲਾਂ ਤੋਂ ਜੇਲ੍ਹ 'ਚ ਬੰਦ ਸੁਬੇਗ ਸਿੰਘ ਨੂੰ ਕੀਤਾ ਗਿਆ ਰਿਹਾਅ - ਸੁਬੇਗ ਸਿੰਘ ਰਿਹਾਅ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੇਂਦਰ ਸਰਕਾਰ ਵੱਲੋਂ ਅੱਠ ਸਿੱਖ ਕੈਦੀਆਂ ਨੂੰ ਰਿਹਾ ਕਰਨ ਦੇ ਦਿੱਤੇ ਗਏ ਹੁਕਮ ਤੋਂ ਬਾਅਦ ਪਟਿਆਲਾ ਜੇਲ੍ਹ 'ਚ ਬੰਦ ਸਿੱਖ ਕੈਦੀ ਸੁਬੇਗ ਸਿੰਘ ਨੂੰ ਰਿਹਾ ਕਰ ਦਿੱਤਾ ਗਿਆ ਹੈ।

ਸੁਬੇਗ ਸਿੰਘ

By

Published : Nov 19, 2019, 9:58 AM IST

Updated : Nov 19, 2019, 12:33 PM IST

ਪਟਿਆਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੇਂਦਰ ਸਰਕਾਰ ਵੱਲੋਂ ਅੱਠ ਸਿੱਖ ਕੈਦੀਆਂ ਨੂੰ ਰਿਹਾ ਕਰਨ ਦੇ ਦਿੱਤੇ ਗਏ ਹੁਕਮ ਤੋਂ ਬਾਅਦ ਪਟਿਆਲਾ ਜੇਲ੍ਹ 'ਚ ਬੰਦ ਸਿੱਖ ਕੈਦੀ ਸੁਬੇਗ ਸਿੰਘ ਨੂੰ ਰਿਹਾ ਕਰ ਦਿੱਤਾ ਗਿਆ ਹੈ।

ਵੇਖੋ ਵੀਡੀਓ

ਸੁਬੇਗ ਸਿੰਘ ਜੋ ਕਿ 1995 'ਚ ਕਤਲ ਦੇ ਮਾਮਲੇ ਨੂੰ ਲੈ ਕੇ ਜੇਲ੍ਹ ਵਿੱਚ ਬੰਦ ਸੀ। ਜਦੋਂ ਬੁ਼ਡੈਲ ਜੇਲ੍ਹ ਬ੍ਰੇਕ ਹੋਈ ਤਾਂ ਸੁਬੇਗ ਸਿੰਘ ਨੂੰ ਮਾਮਲੇ 'ਚ ਨਾਮਜ਼ਦ ਕਰ ਦਿੱਤਾ ਗਿਆ ਸੀ। ਬਾਅਦ 'ਚ ਸੁਬੇਗ ਇਸ ਮਾਮਲੇ 'ਚ ਬਰੀ ਵੀ ਹੋ ਗਿਆ ਸੀ ਪਰ ਹਰ ਵਾਰ ਪੁਲਿਸ ਦੀ ਨਕਾਰਾਤਮਕ ਰਿਪੋਰਟ ਆਉਣ ਕਾਰਨ ਉਸ ਦੀ ਰਿਹਾਈ ਨਹੀਂ ਹੋਈ ਸੀ। ਕੇਂਦਰ ਸਰਕਾਰ ਵੱਲੋਂ 8 ਕੈਦੀਆਂ ਦੀ ਰਿਹਾਈ 'ਚ ਸੁਬੇਗ ਸਿੰਘ ਦਾ ਨਾਂ ਵੀ ਸ਼ਾਮਲ ਸੀ। ਸੁਬੇਗ ਸਿੰਘ ਨੇ ਗੱਲਬਾਤ ਕਰਦੇ ਕੇਂਦਰ ਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਹੈ।

ਦੱਸਣਯੋਗ ਹੈ ਕਿ ਸੁਬੇਗ ਸਿੰਘ ਦਾ ਕੇਸ ਐਡਵੋਕੇਟ ਕੁਲਵਿੰਦਰ ਕੌਰ ਵੱਲੋਂ ਲੜਿਆ ਜਾ ਰਿਹਾ ਸੀ। ਸੁਬੇਗ ਸਿੰਘ ਦੀ ਰਿਹਾਈ ਤੋਂ ਬਾਅਦ ਕੁਲਵਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਮਾਮਲੇ ਨਾਲ ਸੰਬੰਧਤ ਕਾਗਜ਼ਾਤ ਗਾਇਬ ਨਾ ਹੋਏ ਹੁੰਦੇ ਤਾਂ ਸੁਬੇਗ ਸਿੰਘ ਦੀ ਰਿਹਾਈ ਪਹਿਲਾਂ ਹੀ ਹੋ ਜਾਣੀ ਸੀ।

ਇਹ ਵੀ ਪੜ੍ਹੋ- ਬਟਾਲਾ ਪਟਾਕਾ ਫ਼ੈਕਟਰੀ ਹਾਦਸੇ ਦੀ ਮੈਜਿਸਟੀਰੀਅਲ ਜਾਂਚ ਦੌਰਾਨ 3 ਕਰਮਚਾਰੀ ਮੁਅੱਤਲ

Last Updated : Nov 19, 2019, 12:33 PM IST

ABOUT THE AUTHOR

...view details