ਪੰਜਾਬ

punjab

Flood Alert: ਫੋਨ ਦੀ ਘੰਟੀ ਵਜਾਓ, ਖ਼ਤਰਾ ਘਟਾਓ, ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ

By

Published : Jul 6, 2023, 8:31 PM IST

Updated : Jul 6, 2023, 11:02 PM IST

ਹਰ ਸਾਲ ਪਟਿਆਲਾ ਜ਼ਿਲ੍ਹੇ ਅੰਦਰ ਘੱਗਰ ਤਬਾਹੀ ਮਚਾਉਂਦਾ ਹੈ। ਇਸ ਲਈ ਪ੍ਰਸਾਸ਼ਨ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤਣਾ ਚਾਹੁੰਦਾ ਤਾਂ ਹੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ਉੱਤੇ ਹਰ ਸਮੇਂ ਲੋਕਾਂ ਦੀ ਸਿਹਤ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।

Flood Alert: ਫੋਨ ਦੀ ਘੰਟੀ ਵਜਾਓ, ਖ਼ਤਰਾ ਘਟਾਓ
Flood Alert: ਫੋਨ ਦੀ ਘੰਟੀ ਵਜਾਓ, ਖ਼ਤਰਾ ਘਟਾਓ

ਪਟਿਆਲਾ: ਬਰਸਾਤੀ ਮੌਸਮ ਨੂੰ ਲੈ ਕੇ ਹਾਲਾਤ ਨਾ ਖ਼ਰਾਬ ਹੋਣ ਇਸ ਨੂੰ ਲੈ ਕੇ ਪ੍ਰਸਾਸ਼ਨ ਵੱਲੋਂ ਪੂਰੀਆਂ ਤਿਆਰੀਆਂ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਪ੍ਰਸਾਸ਼ਨ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤਾਂ ਜੋ ਹੜ੍ਹਾਂ ਦਾ ਖ਼ਤਰਾ ਮਹਿਸੂਸ ਹੋਣ 'ਤੇ ਫੋਨ ਦੀ ਘੰਟੀ ਵਜਾਈ ਜਾ ਸਕੇ।


ਐਕਸ਼ਨ ਮੋਡ 'ਚ ਪ੍ਰਸਾਸ਼ਨ: ਜਿਵੇਂ ਹੀ ਬਰਸਾਤਾਂ ਸ਼ੁਰੂ ਹੁੰਦੀਆਂ ਹਨ ਤਾਂ ਹੜ੍ਹਾਂ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ ਇਸੇ ਨੂੰ ਲੈ ਕੇ ਹੁਣ ਪਟਿਆਲਾ ਪ੍ਰਸਾਸ਼ਨ ਪਹਿਲਾਂ ਹੀ ਪੱਬਾਂ ਭਾਰ ਹੋ ਗਿਆ ਹੈ। ਕਾਬਲੇਜ਼ਿਕਰ ਹੈ ਕਿ ਹਰ ਸਾਲ ਪਟਿਆਲਾ ਜ਼ਿਲ੍ਹੇ ਅੰਦਰ ਘੱਗਰ ਤਬਾਹੀ ਮਚਾਉਂਦਾ ਹੈ। ਇਸ ਲਈ ਪ੍ਰਸਾਸ਼ਨ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤਣਾ ਚਾਹੁੰਦਾ ਤਾਂ ਹੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ਉੱਤੇ ਹਰ ਸਮੇਂ ਲੋਕਾਂ ਦੀ ਸਿਹਤ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।




Flood Alert: ਫੋਨ ਦੀ ਘੰਟੀ ਵਜਾਓ, ਖ਼ਤਰਾ ਘਟਾਓ

ਡੀਸੀ ਦਾ ਬਿਆਨ: ਇਸ ਮਮਾਲੇ 'ਤੇ ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ, ਸਬ-ਡਿਵੀਜ਼ਨ ਪੱਧਰ, ਨਗਰ-ਨਿਗਮ, ਨਗਰ ਕੌਂਸਲ, ਨਗਰ ਪੰਚਾਇਤ, ਤਹਿਸੀਲ ਪੱਧਰ 'ਤੇ ਵੀ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਇਸੇ ਕਾਰਨ ਉਨਹਾਂ ਵੱਲੋਂ ਜ਼ਿੱਲ੍ਹਾ ਪੱਧਰ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2350550 ਦੱਸਿਆ ਗਿਆ ਹੈ। ਜਿਸ 'ਤੇ ਕਦੇ ਵੀ ਫੋਨ ਕਰਕੇ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।



Flood Alert: ਫੋਨ ਦੀ ਘੰਟੀ ਵਜਾਓ, ਖ਼ਤਰਾ ਘਟਾਓ
Flood Alert: ਫੋਨ ਦੀ ਘੰਟੀ ਵਜਾਓ, ਖ਼ਤਰਾ ਘਟਾਓ

ਜ਼ਮੀਨੀ ਹਕੀਕਤ: ਭਾਵੇਂ ਕਿ ਪ੍ਰਸਾਸ਼ਨ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ । ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ ਗਏ ਹਨ ਪਰ ਇਹ ਜ਼ਮੀਨੀ ਹਕੀਕਤ 'ਤੇ ਕਿੰਨੇ ਕੁ ਖਰ੍ਹੇ ਉਤਰਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Last Updated : Jul 6, 2023, 11:02 PM IST

ABOUT THE AUTHOR

...view details