ਪਟਿਆਲ਼ਾ: ਸ਼ਹਿਰ ਦੀ ਕਬਾੜ ਮੰਡੀ ਜਿਸ ਨੂੰ ਟਰੈਕਟਰ ਮੰਡੀ ਵੀ ਕਿਹਾ ਜਾਂਦਾ ਹੈ। ਉਸ ਬਾਹਰ ਸੜਕਾਂ ਤੇ ਕੀਤੇ ਹੋਏ ਨਜਾਇਜ਼ ਕਬਜ਼ੇ ਨੂੰ ਲੈ ਕੇ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਦੁਕਾਨਾਂ ਵਾਲਿਆਂ ਨੂੰ ਕਬਜ਼ੇ ਹਟਾਉਣ ਲਈ ਕਿਹਾ।
ਪਟਿਆਲ਼ਾ ਦੀ ਮਸ਼ਹੂਰ ਕਬਾੜ ਮਾਰਕਿਟ ਵਿੱਚ ਪੁਲਿਸ ਦੀ ਰੇਡ ਜ਼ਿਕਰ ਕਰ ਦਈਏ ਕਿ 2006 ਤੋਂ ਪਹਿਲਾਂ ਟਰੈਕਟਰਾਂ ਦੀ ਮਾਰਕਿਟ ਸ਼ਹਿਰ ਦੇ ਵਿਹੜਾ ਰੋਡ ਉੱਤੇ ਮੌਜੂਦ ਸੀ ਜਿਸ ਤੋਂ ਬਾਅਦ ਪ੍ਰਸ਼ਾਸ਼ਨ ਨੇ ਉਸ ਨੂੰ ਬਦਲ ਕੇ ਪਟਿਆਲ਼ਾ-ਰਾਜਪੁਰਾ ਰੋਡ ਉੱਤੇ ਕਰ ਦਿੱਤਾ ਅਤੇ ਕਬਾੜ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਉੱਥੇ ਦੁਕਾਨਾਂ ਅਲਾਟ ਕਰ ਦਿੱਤੀਆਂ। ਇਸ ਤੋਂ ਬਾਅਦ ਕਬਾੜ ਦਾ ਕੰਮ ਕਰਨ ਵਾਲੇ ਲੋਕਾਂ ਨੇ ਇੱਥੇ ਦੁਕਾਨਾਂ ਤੋਂ ਬਾਹਰ ਨਜਾਇਜ਼ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ।
ਇਸ ਬਾਬਤ ਸਥਾਨਕ ਟ੍ਰੈਫਿਕ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਸੜਕਾਂ 'ਤੇ ਰੱਖੇ ਕਬਾੜ ਕਾਰਨ ਉਨ੍ਹਾਂ ਨੂੰ ਇੱਥੋਂ ਲੰਘਣ ਵਿੱਚ ਦਿੱਕਤ ਆ ਰਹੀ ਹੈ ਜਿਸ ਤੋਂ ਬਾਅਦ ਪ੍ਰਸ਼ਾਸ਼ਨ ਨੇ ਹਰਕਤ ਵਿੱਚ ਆਉਂਦਿਆਂ ਦੁਕਾਨਾਂ ਵਾਲਿਆਂ ਨੂੰ ਆਪਣਾ ਸਮਾਨ ਆਪਣੀ ਹਦੂਦ ਵਿੱਚ ਰੱਖਣ ਲਈ ਕਿਹਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਰਕਿਟ ਦੇ ਪ੍ਰਧਾਨ ਨੇ ਭਰੋਸਾ ਦਵਾਇਆ ਹੈ ਕਿ ਦੋ ਕੁ ਦਿਨਾਂ ਵਿੱਚ ਪੂਰਾ ਰਾਹ ਸਾਫ਼ ਕਰ ਦਿੱਤਾ ਜਾਵੇਗਾ।
ਮਾਰਕਿਟ ਦੇ ਪ੍ਰਧਾਨ ਨੇ ਇਸ ਮੌਕੇ ਭਰੋਸਾ ਦਵਾਇਆ ਗਿਆ ਕਿ ਉਹ ਛੇਤੀ ਹੀ ਪੂਰਾ ਰਾਹ ਸਾਫ਼ ਕਰਵਾ ਦੇਣਗੇ। ਇਸ ਮੌਕਾ ਪ੍ਰਧਾਨ ਨੇ ਕਿਹਾ ਕਿ ਜੇ ਕੋਈ ਦੁਕਾਨਦਾਰ ਅਜਿਹਾ ਨਹੀਂ ਕਰਦਾ ਤਾਂ ਉਸ ਤੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।