ਪਠਾਨਕੋਟ: ਨਸ਼ਾ ਤਸਕਰਾਂ 'ਤੇ ਨਕੇਲ ਕੱਸਣ ਲਈ ਪਠਾਨਕੋਟ ਪੁਲਿਸ ਲਗਾਤਾਰ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰ ਰਹੀ ਹੈ। ਭਾਵੇਂ ਉਹ ਪੰਜਾਬ ਜੰਮੂ ਬਾਰਡਰ ਹੋਵੇ ਜਾਂ ਫਿਰ ਪੰਜਾਬ ਹਿਮਾਚਲ ਬਾਰਡਰ ਹੋਵੇ। ਇਸ ਦੇ ਬਾਵਜੂਦ ਵੀ ਕੁਝ ਨਸ਼ਾ ਤਸਕਰ ਨਸ਼ਾ ਲਿਆਉਣ ਵਿੱਚ ਕਾਮਯਾਬ ਹੋ ਰਹੇ ਹਨ, ਜਿਨ੍ਹਾਂ ਨੂੰ ਪੁਲਿਸ ਵੱਲੋਂ ਫੜਿਆ ਜਾ ਰਿਹਾ ਹੈ।
ਇਸ ਦੇ ਚੱਲਦਿਆਂ ਪਠਾਨਕੋਟ ਦੀ ਤਾਰਾਗੜ੍ਹ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ। ਜਦੋਂ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਅਤੇ ਇੱਕ ਟਰੱਕ ਜੋ ਕਿ ਮੱਧ ਪ੍ਰਦੇਸ਼ ਤੋਂ ਆ ਰਿਹਾ ਸੀ, ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ। ਪੁਲਿਸ ਦੀ ਤਲਾਸ਼ੀ ਦੌਰਾਨ ਉਸ ਟਰੱਕ ਵਿੱਚੋਂ 155 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਇਸ ਦੇ ਤਹਿਤ ਪੁਲਿਸ ਵਲੋਂ ਨਾਲ ਹੀ ਦੋ ਨਸ਼ਾ ਤਸਕਰਾਂ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ। ਪੁਲਿਸ ਵਲੋਂ ਟਰੱਕ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੱਧ ਪ੍ਰਦੇਸ਼ ਤੋਂ ਪਠਾਨਕੋਟ ਲਿਆ ਰਹੇ ਸੀ ਚੂਰਾ ਪੋਸਤ ਇਸ ਸਬੰਧੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਰਾਮਦ ਕੀਤੀ ਗਈ 155 ਕਿਲੋ ਭੁੱਕੀ ਚੂਰਾ ਪੋਸਤ ਮੱਧ ਪ੍ਰਦੇਸ਼ ਤੋਂ ਲਿਆਂਦੀ ਜਾ ਰਹੀ ਸੀ, ਜਿਸ ਨੂੰ ਪਠਾਨਕੋਟ ਵਿਖੇ ਸਪਲਾਈ ਕੀਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਚੂਰਾ ਪੋਸਤ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜੋ ਇਹ ਭੁੱਕੀ ਚੂਰਾ ਪੋਸਤ ਲਿਆ ਰਹੇ ਸੀ, ਉਹ ਦੋਵੇਂ ਨਸ਼ਾ ਤਸਕਰ ਹਨ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਹੀ ਪੁਲਿਸ ਵਲੋਂ ਦੋਵਾਂ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਹੁਣ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਨਾਲ ਹੀ ਦੱਸਿਆ ਕਿ ਇਹ ਤੀਜੀ ਵਾਰ ਨਸ਼ਾ ਸਪਲਾਈ ਕਰਨ ਲਈ ਪਠਾਨਕੋਟ ਆਏ ਸੀ।
ਇਹ ਵੀ ਪੜ੍ਹੋ:ਲੁਧਿਆਣਾ ਦੇ ਸਾਹਨੇਵਾਲ ਥਾਣੇ ਦਾ SHO ਲਾਈਨ ਹਾਜ਼ਰ, ਚੋਰੀ ਦੇ ਸਾਮਾਨ ਨਾਲ ਭਰੇ ਟਰੱਕ ਨੂੰ ਫੜਨ 'ਤੇ ਨਹੀਂ ਹੋਈ ਕਾਰਵਾਈ ਤਾਂ...