ਪੰਜਾਬ

punjab

ETV Bharat / state

5 ਕਿੱਲੋ 765 ਗ੍ਰਾਮ ਕੋਕੀਨ ਸਮੇਤ 1 ਕਾਬੂ, ਪੰਜਾਬ 'ਚ ਸਭ ਤੋਂ ਵੱਡੀ ਰਿਕਵਰੀ

ਸੀ.ਆਈ.ਏ ਸਟਾਫ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਬਾਰਠ ਸਾਹਿਬ ਨੇੜੇ ਨਾਕਾ ਲਗਾ ਕੇ ਇੱਕ ਨਸ਼ਾ ਤਸਕਰ ਨੂੰ ਕਰੇਟਾ ਗੱਡੀ ਸਮੇਤ ਕਾਬੂ ਕਰਕੇ ਉਸ ਦੇ ਕੋਲੋਂ 5 ਕਿੱਲੋ 765 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ।

5 ਕਿਲੋ 765 ਗ੍ਰਾਮ ਕੋਕੀਨ ਸਮੇਤ 1 ਕਾਬੂ, ਪੰਜਾਬ 'ਚ ਸਭ ਤੋਂ ਵੱਡੀ ਰਿਕਵਰੀ
5 ਕਿਲੋ 765 ਗ੍ਰਾਮ ਕੋਕੀਨ ਸਮੇਤ 1 ਕਾਬੂ, ਪੰਜਾਬ 'ਚ ਸਭ ਤੋਂ ਵੱਡੀ ਰਿਕਵਰੀ

By

Published : Jun 28, 2021, 10:51 PM IST

ਪਠਾਨਕੋਟ : ਪਠਾਨਕੋਟ ਪੁਲਿਸ ਵਲੋਂ ਨਸ਼ੇ ਦੀ ਤਸਕਰੀ 'ਤੇ ਰੋਕ ਲਗਾਉਣ ਦੇ ਲਈ ਲਗਾਤਾਰ ਮੁਹਿੰਮ ਛੇੜੀ ਹੋਈ ਹੈ ਅਤੇ ਉਸੇ ਮੁਹਿੰਮ ਦੇ ਤਹਿਤ ਅੱਜ ਪਠਾਨਕੋਟ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਇਕ ਨਸ਼ਾ ਤਸਕਰ ਨਸ਼ੇ ਦੀ ਵੱਡੀ ਖੇਪ ਲੈ ਕੇ ਆ ਰਿਹਾ ਹੈ। ਜੇਕਰ ਸਮੇਂ 'ਤੇ ਨਾਕਾ ਲਗਾ ਕੇ ਰੋਕਿਆ ਜਾਵੇ ਤਾਂ ਉਸ ਨੂੰ ਫੜ੍ਹਿਆ ਜਾ ਸਕਦਾ ਹੈ।

ਜਿਸ ਦੇ ਚਲਦੇ ਐੱਸ.ਐੱਸ.ਪੀ ਸੁਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ ਹੇਠ ਪ੍ਰਭਜੋਤ ਸਿੰਘ ਵਿਰਕ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪਠਾਨਕੋਟ ਦਿ ਨਿਗਰਾਨੀ ਹੇਠ ਇੱਕ ਟੀਮ ਅਦਿਤਿਆ ਸਹਾਇਕ ਕਪਤਾਨ ਪੁਲੀਸ ਦਿਹਾਤੀ ਅਤੇ ਐੱਸ.ਆਈ ਸੁਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਬਾਰਠ ਸਾਹਿਬ ਨੇੜੇ ਨਾਕਾ ਲਗਾ ਕੇ ਇੱਕ ਨਸ਼ਾ ਤਸਕਰ ਨੂੰ ਕਰੇਟਾ ਗੱਡੀ ਸਮੇਤ ਕਾਬੂ ਕਰਕੇ ਉਸ ਦੇ ਕੋਲੋਂ 5 ਕਿੱਲੋ 765 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ:ਇੱਕ ਨਾਮੀ ਪਰਿਵਾਰ ਤੋਂ 20 ਲੱਖ ਦੀ ਫਿਰੌਤੀ ਮੰਗ ਤੇ ਜਾਨੋਂ ਮਾਰਨ ਦੀ ਧਮਕੀ

ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਦੀ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਨੂੰ ਇਸ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਨ੍ਹਾਂ ਗੱਲਾਂ ਦਾ ਖੁਲਾਸਾ ਐੱਸ.ਐੱਸ.ਪੀ ਪਠਾਨਕੋਟ ਵੱਲੋਂ ਕੀਤਾ ਗਿਆ ਹੈ।

ABOUT THE AUTHOR

...view details