ਮੋਗਾ: ਅਕਤੂਬਰ ਮਹੀਨੇ ਵਿੱਚ ਤੁਰਕੀ 'ਚ ਆਊਟਸਟੈਂਡਿੰਗ ਡਿਪਲੋਮੈਟਸ ਐਵਾਰਡ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਮੋਗਾ ਦੀ ਇੰਦਰ ਪ੍ਰੀਤ ਕੌਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਆਪਣੀ ਮਿਹਨਤ ਅਤੇ ਲਗਨ ਨਾਲ ਮਾਪਿਆਂ ਦਾ ਨਾਮ ਰੋਸ਼ਨ ਕਰਨ ਵਾਲਾ ਇਹ ਚਿਰਾਗ ਹੁਣ ਸਦਾ ਲਈ ਬੁਝ ਗਿਆ ਹੈ। ਦਰਅਸਲ ਬੀਤੀ ਰਾਤ ਮੋਗਾ ਦੀ 18 ਸਾਲਾ ਇੰਦਰਪ੍ਰੀਤ ਕੌਰ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਇੰਦਰਪ੍ਰੀਤ ਦਾ ਬਲੱਡ ਪ੍ਰੈਸ਼ਰ ਵਧਿਆ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਆਪਣੀ ਹੋਣਹਾਰ ਧੀ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹਨਾ ਦੇ ਨਾਲ ਨਾਲ ਸਥਾਨਕ ਵਾਸੀਆਂ ਵਿੱਚ ਵੀ ਸੋਗ ਦੀ ਲਹਿਰ ਹੈ। (Out Standing Diplomat Award winner) ਜਿਸ ਤੋਂ ਬਾਅਦ ਉਸਦੇ ਪਰਿਵਾਰ ਵੱਲੋਂ ਉਸਦਾ ਸੰਸਕਾਰ ਕਰ ਦਿੱਤਾ ਗਿਆ।
Moga Inderpreet Kaur Died: ਨਮ ਅੱਖਾਂ ਨਾਲ ਕੀਤਾ ਗਿਆ ਮੋਗਾ ਦੀ ਧੀ ਇੰਦਰਪ੍ਰੀਤ ਕੌਰ ਦਾ ਸੰਸਕਾਰ, ਮਾਪਿਆਂ ਨੇ ਧੀ 'ਤੇ ਕੀਤਾ ਮਾਣ
Inderpreet Kaur Died: ਮਹਿਜ਼ 18 ਸਾਲ ਦੀ ਉਮਰ 'ਚ ਤੁਰਕੀ ਜਾ ਕੇ 'Out Standing Diplomat Award' ਹਾਸਿਲ ਕਰਕੇ ਭਾਰਤ ਦਾ ਨਾਮ ਚਮਕਾਉਣ ਵਾਲੀ ਮੋਗੇ ਦੀ ਧੀ ਇੰਦਰਪ੍ਰੀਤ ਕੌਰ ਸਿੱਧੂ ਹੁਣ ਇਸ ਦੁਨੀਆ 'ਚ ਨਹੀਂ ਰਹੀ। ਨਮ ਅੱਖਾਂ ਨਾਲ ਇੰਦਰਪ੍ਰੀਤ ਕੌਰ ਦਾ ਸੰਸਕਾਰ ਕੀਤਾ ਗਿਆ।
Published : Dec 18, 2023, 10:36 AM IST
|Updated : Dec 18, 2023, 7:12 PM IST
ਆਊਟ ਸਟੈਂਡਿੰਗ ਡਿਪਲੋਮੈਟਸ ਐਵਾਰਡ ਜਿੱਤਿਆ:ਜ਼ਿਕਰਯੋਗ ਹੈ ਕਿ ਹਾਲ ਹੀ 'ਚ ਇੰਦਰਪ੍ਰੀਤ ਕੌਰ ਵੱਲੋਂ ਅਵਾਰਡ ਜਿੱਤਣ 'ਤੇ ETV BHARAT PUNJAB ਨੇ ਵਿਸ਼ੇਸ਼ ਖਬਰ ਵੀ ਨਸ਼ਰ ਕੀਤੀ ਸੀ। ਦੱਸਣਯੋਗ ਹੈ ਕਿ ਇੰਦਰਪ੍ਰੀਤ ਕੌਰ ਸਿੰਧੂ ਨੇ 62 ਦੇਸ਼ਾਂ ਦੇ 117 ਨੁਮਾਇੰਦਿਆਂ ਵਿੱਚੋਂ ਪੰਜਾਬਣ ਧੀ ਨੇ ਤੁਰਕੀ ਵਿੱਚ ਭਾਰਤ ਦਾ ਨਾਂ ਕੀਤਾ ਰੌਸ਼ਨ, ਬੈਸਟ ਡਿਪਲੋਮੈਟ ਦਾ ਐਵਾਰਡ ਕੀਤਾ ਹਾਸਿਲ ਜਿੱਤਿਆ ਸੀ। ਜਿਸ ਤੋਂ ਬਾਅਦ ਉਸ ਦਾ ਪਰਿਵਾਰ ਦੇ ਨਾਲ ਨਾਲ ਪ੍ਰਸ਼ਾਸਨ ਨੇ ਵੀ ਨਿੱਘਾ ਸਵਾਗਤ ਕੀਤਾ ਸੀ। (Inderpreet kaur died)
ਔਰਤਾਂ ਦੇ ਹੱਕ 'ਚ ਚੁੱਕੀ ਸੀ ਆਵਾਜ਼ :ਇੰਦਰਪ੍ਰੀਤ ਬਾਰੇ ਖ਼ਾਸ ਗੱਲ ਇਹ ਵੀ ਰਹੀ ਕਿ ਭਾਰਤ ਦੀ ਨੁਮਾਇੰਦੀ ਕਰਨ ਵਾਲੀ ਇਸ ਬੱਚੀ ਨੂੰ 'ਦੇਸ਼ ਦੀਆਂ ਔਰਤਾਂ ਦੇ ਹੱਕ' ਵਿਸ਼ੇ 'ਤੇ ਬੋਲਣ ਦਾ ਮੌਕਾ ਦਿੱਤਾ ਗਿਆ ਸੀ। ਮੋਗਾ ਜ਼ਿਲ੍ਹੇ ਦੀ ਇਸ ਧੀ ਨੇ ਬਹੁਤ ਹੀ ਤਰਕ ਨਾਲ ਆਪਣੇ ਵਿਸ਼ੇ ਨੂੰ ਜੱਜਾਂ ਦੇ ਸਾਹਮਣੇ ਪੇਸ਼ ਕੀਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਸੰਸਥਾ ਵੱਲੋਂ ਇੰਦਰਪ੍ਰਰੀਤ ਸਿੱਧੂ ਨੂੰ ਸਭ ਤੋਂ ਬੈਸਟ ਐਵਾਰਡ ਯਾਨੀ ਆਊਟ ਸਟੈਂਡਿੰਗ ਡਿਪੋਮੈਟਿਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਨਾਲ ਇੰਦਰਪ੍ਰਰੀਤ ਕੌਰ ਨੂੰ ਸਭ ਤੋਂ ਘੱਟ ਉਮਰ 18 ਸਾਲ ਵਿਚ ਸੰਸਾਰ ਪੱਧਰ 'ਤੇ ਔਰਤਾਂ ਦੇ ਹੱਕ ਵਿਚ ਆਵਾਜ਼ ਚੁੱਕਣ ਵਾਲੀ ਪਹਿਲੀ ਭਾਰਤੀ ਲੜਕੀ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਪਰ, ਅੱਜ ਛੋਟੀ ਜਿਹੀ ਉਮਰ ਵਿੱਚ ਹੀ ਉਸ ਦਾ ਸੰਸਾਰ ਤੋਂ ਚਲੇ ਜਾਣਾ ਮਾਪਿਆਂ ਲਈ ਤਾਂ ਘਾਟਾ ਹੈ ਹੀ ਨਾਲ ਹੀ ਉਸ ਦੇ ਆਪਣੇ ਚਾਅ ਵੀ ਅਧੂਰੇ ਰਹਿ ਗਏ ਜੋ ਉਸ ਨੇ ਆਪਣੀ ਜ਼ਿੰਦਗੀ ਵਿੱਚ ਪੂਰੇ ਕਰਨੇ ਸਨ।