ਪੰਜਾਬ

punjab

ETV Bharat / state

ਬਜ਼ੁਰਗ ਕੁੱਟਮਾਰ ਮਾਮਲਾ : ਐੱਸਐੱਸਪੀ ਮੋਗਾ ਤੋਂ ਮੰਗੀ ਰਿਪੋਰਟ - punjab news

ਸੰਗਲ ਨਾਲ ਬੰਨ੍ਹੇ ਕੇ ਕੁੱਟਮਾਰ ਮਾਮਲੇ ਵਿੱਚ ਐੱਸੀ ਕਮਿਸ਼ਨ ਨੇ ਮੋਗਾ ਐੱਸਐੱਸਪੀ ਨੂੰ ਰਿਪੋਰਟ ਦੇਣ ਲਈ ਕਿਹਾ।

ਬਜ਼ੁਰਗ ਕੁੱਟਮਾਰ ਮਾਮਲਾ : ਐੱਸਐੱਸਪੀ ਮੋਗਾ ਤੋਂ ਮੰਗੀ ਰਿਪੋਰਟ

By

Published : Jul 17, 2019, 8:48 PM IST

ਚੰਡੀਗੜ : ਦਲਿਤ ਬਜ਼ੁਰਗ ਨੂੰ ਸੰਗਲ ਨਾਲ ਬੰਨ ਕੇ ਕੁੱਟਣ ਦੀ ਵੀਡਿਉ ਵਾਈਰਲ ਹੋਣ ਦੇ ਮਾਮਲੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸੂ-ਮੋਟੋ ਨੋਟਿਸ ਲੈਂਦੇ ਹੋਏ ਮਾਮਲੇ ਵਿੱਚ ਐੱਸਐੱਸਪੀ ਮੋਗਾ ਤੋਂ ਰਿਪੋਰਟ ਤਲਬ ਕੀਤੀ ਹੈ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਦੀਵਾਲੀ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਰੇਵੜਾ ਪਿੰਡ ਵਿੱਚ ਵਾਪਰੀ ਇਸ ਘਟਨਾ ਨੂੰ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ, ਜਿਸ 'ਤੇ ਸੂ-ਮੋਟੋ ਨੋਟਿਸ ਲੈਂਦੇ ਹੋਏ ਐੱਸਐੱਸਪੀ ਮੋਗਾ ਤੋਂ ਰਿਪੋਰਟ 24 ਜੁਲਾਈ 2019 ਨੂੰ ਰਿਪੋਰਟ ਤਲਬ ਕੀਤੀ ਹੈ।

ਇਹ ਵੀ ਪੜ੍ਹੋ : ਸ਼ਰੇਆਮ ਬਜ਼ੁਰਗ ਨੂੰ ਗਲ ਵਿੱਚ ਸੰਗਲ ਪਾ ਕੁੱਟਿਆ, ਵੀਡੀਓ ਵਾਇਰਲ

ਇਹ ਹੈ ਪੂਰਾ ਮਾਮਲਾ :-

ਪਿੰਡ ਰੇਹੜਵਾਂ ਵਿਖੇ ਕੁੱਝ ਲੋਕਾਂ ਵੱਲੋਂ ਇੱਕ 50 ਸਾਲਾ ਵਿਅਕਤੀ ਦੇ ਗਲ ਵਿਚ ਲੋਹੇ ਦਾ ਸੰਗਲ ਪਾ ਉਸ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ।
ਪਿੰਡ ਰੇਹੜਵਾਂ ਦੇ ਹਰਬੰਸ ਸਿੰਘ ਨੂੰ ਉਸੇ ਦੇ ਪਿੰਡ ਦੇ ਮਹਿੰਦਰ ਸਿੰਘ ਨੇ ਸ਼ੱਕ ਦੇ ਆਧਾਰ ਉੱਤੇ ਹਰਬੰਸ ਸਿੰਘ ਦੇ ਗੱਲ ਵਿੱਚ ਆਪਣੇ ਲੜਕਿਆਂ ਨਾਲ ਰੱਲ ਕੇ ਕੁੱਟਿਆ ਸੀ।

ਜਾਣਕਾਰੀ ਮੁਤਾਬਕ ਹਰਬੰਸ ਸਿੰਘ ਖੇਤ ਵਾਲੀ ਮੋਟਰ ਨੂੰ ਚਲਾਉਣ ਲਈ ਬਿਜਲੀ ਦੀ ਚੋਰੀ ਕਰਦਾ ਸੀ ਅਤੇ ਬਿਜਲੀ ਮਹਿਕਮੇ ਨੂੰ ਉਸ ਨੂੰ ਰੰਗੇ ਹੱਥੀਂ ਫੜਿਆ ਸੀ। ਹਰਬੰਸ ਸਿੰਘ ਨੂੰ ਸ਼ੱਕ ਸੀ ਕਿ ਮਹਿੰਦਰ ਸਿੰਘ ਨੇ ਮੇਰੀ ਸ਼ਿਕਾਇਤ ਕੀਤੀ ਜਿਸ ਨੂੰ ਲੈ ਕੇ ਉਸ ਨੇ ਉੱਕਤ ਸਾਰੇ ਮਾਮਲੇ ਨੂੰ ਅੰਜਾਮ ਦਿੱਤਾ।

ABOUT THE AUTHOR

...view details