In Moga the police blocked and checked the vehicles ਮੋਗਾ: ਨਵੇਂ ਸਾਲ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੰਜਾਬੀ ਪੁਲਿਸ ਨੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ। ਪੰਜਾਬ ਵਿੱਚ ਨਵੇਂ ਸਾਲ ਦੇ ਸਵਾਗਤ ਲਈ ਹਰ ਕੋਈ ਉਤਸ਼ਾਹਿਤ ਹੈ, ਪਰ ਪੁਲਿਸ ਵੀ ਪੂਰੀ ਤਰ੍ਹਾਂ ਤਿਆਰ ਹੈ, ਤਾਂ ਜੋ ਸ਼ਰਾਰਤੀ ਅਨਸਰ ਜਸ਼ਨਾਂ ਨੂੰ ਵਿਗਾੜ ਨਾ ਸਕਣ।
ਪੰਜਾਬ ਦੇ ਡੀਜੀਪੀ ਦੇ ਹੁਕਮਾਂ ਅਨੁਸਾਰ ਪੁਲਿਸ ਵੱਲੋਂ ਸਖਤੀ:ਪੰਜਾਬ ਪੁਲਿਸ ਵੱਲੋਂ ਨਵੇਂ ਸਾਲ ਦੇ ਮੱਦੇਨਜ਼ਰ ਬਾਹਰੀ ਸਰਹੱਦ ਤੋਂ ਅੰਦਰੂਨੀ ਖੇਤਰਾਂ ਤੱਕ ਨਾਕਾਬੰਦੀ, ਚੈਕਿੰਗ, ਗਸ਼ਤ ਅਤੇ ਪੀ.ਸੀ.ਆਰ. ਦੀ ਆਵਾਜਾਈ ਲਈ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ। ਪੰਜਾਬ ਦੇ ਡੀਜੀਪੀ ਦੇ ਹੁਕਮਾਂ ਅਨੁਸਾਰ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਪੂਰੀ ਸਖ਼ਤੀ ਹੋਵੇਗੀ।
ਤੁਹਾਨੂੰ ਦੱਸ ਦਈਏ ਕਿ ਮੋਗਾ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇੰਟਰੀਪੁਆਇੰਟ ਤੇ ਨਾਕਾਬੰਦੀ ਕੀਤੀ ਗਈ ਅਤੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਗੱਡੀਆਂ ਉਪਰ ਲੱਗੇ ਵੀਆਈਪੀ ਸਟੀਕਰ ਵੀ ਉਤਾਰੇ ਗਏ। ਆਉਣ ਜਾਣ ਵਾਲੀਆਂ ਗੱਡੀਆਂ ਦੀ ਸਪੀਡ ਲਿਮਿਟ ਵੀ ਚੈੱਕ ਕੀਤੀ ਗਈ। ਜ਼ਿਲ੍ਹਾ ਵਾਹਨਾਂ ਦੀ ਸਪੀਡ ਜ਼ਿਆਦਾ ਹੈ ਅਤੇ ਜੋ ਸ਼ਰਾਬ ਆਦਿ ਪੀ ਕੇ ਗੱਡੀ ਚਲਾਉਂਦੇ ਫੜਿਆ ਗਿਆ ਉਨ੍ਹਾਂ ਦੇ ਚਲਾਣ ਵੀ ਕੱਟੇ ਗਏ।
ਇਹ ਵੀ ਪੜ੍ਹੋ:ਲੁਧਿਆਣਾ 'ਚ ਨਵੇਂ ਸਾਲ ਦੇ ਜਸ਼ਨਾਂ ਮੌਕੇ ਹਰ ਥਾਂ 'ਤੇ ਤਾਇਨਾਤ ਰਹੇਗੀ ਪੁਲਿਸ, ਹੁੱਲੜਬਾਜ਼ੀ ਕਰਨ ਵਾਲਿਆਂ ਤੇ ਹੋਵੇਗੀ ਸਖ਼ਤ ਕਾਰਵਾਈ