'ਕਮੀਆਂ ਨੂੰ ਪੂਰਾ ਕਰਨ ਦਾ ਦਿੱਤਾ ਭਰੋਸਾ' ਮੋਗਾ: ਬੀਤੇ ਦਿਨ ਦੇਰ ਸ਼ਾਮ 7 ਵਜੇ ਦੇ ਕਰੀਬ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੋਗਾ ਦੇ ਸਿਵਲ ਹਸਪਤਾਲ ਦਾ ਅਚਨਚੇਤ (Unexpected visit to Civil Hospital) ਦੌਰਾ ਕੀਤਾ। ਸਿੱਧੂ ਨੇ ਐਮਰਜੈਂਸੀ ਅਤੇ ਵੱਖ-ਵੱਖ ਵਾਰਡਾਂ ਵਿੱਚ ਮਰੀਜ਼ਾਂ ਦਾ ਹਾਲ ਜਾਣਿਆ ਅਤੇ ਦੁੱਖ-ਤਕਲੀਫ਼ਾਂ ਨੂੰ ਵੀ ਸੁਣਿਆ। ਬਲਬੀਰ ਸਿੱਧੂ ਨੇ ਸਿਵਲ ਹਸਪਤਾਲ ਦੇ ਬਾਥਰੂਮਾਂ ਦੀ ਵੀ ਜਾਂਚ ਕੀਤੀ। ਉਨ੍ਹਾਂ ਹਸਪਤਾਲ ਵਿੱਚ ਆ ਰਹੀਆਂ ਕਮੀਆਂ ਨੂੰ ਸੁਣੀਆਂ ਅਤੇ ਜਲਦੀ ਹੀ ਮੋਗਾ ਵਿੱਚ ਦੋ ਐੱਮਡੀ ਮੈਡੀਸਨ ਡਾਕਟਰਾਂ ਦੀ ਨਿਯੁਕਤੀ ਕਰਨ ਦਾ ਵਾਅਦਾ ਕੀਤਾ।
ਦੱਸ ਦਈਏ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੀਐੱਮਓ ਡਾ.ਰਾਜੇਸ਼ ਅੱਤਰੀ, ਐਸ.ਐਮ.ਓ ਡਾ.ਸੁਖਪ੍ਰੀਤ ਬਰਾੜ, ਜ਼ਿਲ੍ਹੇ ਦੇ ਚਾਰ ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨਾਲ ਮੋਗਾ ਦੇ ਸਰਕਾਰੀ ਹਸਪਤਾਲ ਦਾ ਇਹ ਅਚਾਨਕ ਦੌਰਾ ਕੀਤਾ ਅਤੇ (Emergency inspection) ਐਮਰਜੈਂਸੀ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਹਸਪਤਾਲ ਦੇ ਸਾਰੇ ਵਾਰਡਾਂ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਡੇਂਗੂ ਵਾਰਡ ਵਿੱਚ ਵੀ ਜਾ ਕੇ ਉੱਥੋਂ ਦੇ ਪ੍ਰਬੰਧਾਂ ਨੂੰ ਗਹਿਰਾਈ ਨਾਲ ਦੇਖਿਆ।
ਵੱਖ-ਵੱਖ ਕਮੀਆਂ ਨੂੰ ਦੂਰ ਕਰਨ ਦਾ ਐਲਾਨ:ਸਿਹਤ ਮੰਤਰੀ ਨੇ ਹਸਪਤਾਲ ਵਿੱਚ ਲੋਕਾਂ ਨੂੰ ਆ ਰਹੀ ਮੁਸ਼ਕਿਲ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੋਗਾ ਦੇ ਸਰਕਾਰੀ ਹਸਪਤਾਲ (Government Hospital of Moga) ਨੂੰ ਵੈਂਟੀਲੇਟਰ ਵਾਲੇ 10 ਬੈੱਡ ਮਿਲਣਗੇ। ਮੋਗਾ ਵਿੱਚ ICU ਦੀ ਮੰਗ ਵੀ ਪੂਰੀ ਹੋਵੇਗੀ, ICU ਲਈ ਸਿਖਲਾਈ ਪ੍ਰਾਪਤ ਸਟਾਫ ਦੀ ਲੋੜ ਨੂੰ ਜਲਦ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਸਪਤਾਲ ਵਿੱਚ ਜਲਦੀ ਹੀ ਸਫਾਈ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਕਾਲਾ ਪੀਲੀਆ ਦੀ ਦਵਾਈ ਕੇਂਦਰ ਤੋਂ ਆ ਰਹੀ ਸੀ, ਪੰਜਾਬ ਸਰਕਾਰ ਇਸ ਦੀ ਕਮੀ ਦੇ ਪ੍ਰਬੰਧ ਕਰ ਰਹੀ ਹੈ। ਮੈਨ ਪਾਵਰ ਦੀ ਕਮੀ ਹੈ ਜੋ ਜਲਦੀ ਹੀ ਪੂਰੀ ਕਰ ਦਿੱਤੀ ਜਾਵੇਗੀ।
ਹਰ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼:ਉਨ੍ਹਾਂ ਕਿਹਾ ਕਿ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਜਲਦੀ ਹੀ ਐਮ.ਡੀ.ਮੈਡੀਸਨ ਦੇ ਦੋ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਜਿਹੜੇ ਇੱਥੇ ਡੈਪੂਟੇਸ਼ਨ ’ਤੇ ਹਨ, ਉਨ੍ਹਾਂ ਨੂੰ ਪਿੰਡਾਂ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਜਲਦੀ ਹੀ 1800 ਸਫ਼ਾਈ ਸੇਵਕਾਂ ਦੀ ਭਰਤੀ ਕੀਤੀ ਜਾਵੇਗੀ। ਲੋਕਾਂ ਦੀ ਮੰਗ ਮੁਤਾਬਿਕ ਜਲਦੀ ਹੀ ਆਈ.ਸੀ.ਯੂ. ਵੀ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁਹੱਲਾ ਕਲੀਨਿਕ ਬਹੁਤ ਵਧੀਆ ਢੰਗ ਨਾਲ ਚੱਲ ਰਹੇ ਹਨ ਅਤੇ ਹੁਣ ਸਰਕਾਰ ਹਸਪਤਾਲਾਂ ਵੱਲ ਵੱਧ ਧਿਆਨ ਦੇ ਰਹੀ ਹੈ ਅਤੇ ਜੋ ਕਮੀਆਂ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ।