ਮੋਗਾ: ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ (Director Health and Family Welfare Punjab) ਦੇ ਹੁਕਮਾਂ ਮੁਤਾਬਕ ਸਿਵਲ ਸਰਜਨ ਮੋਗਾ (Civil Surgeon Moga) ਡਾਕਟਰ ਹਿਤਿੰਦਰ ਕੌਰ ਕਲੇਰ ਨੇ ਟੀ.ਬੀ. ਸਰਵੇ ਟੀਮ ਨੂੰ ਹਰੀਂ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਜਾਣਾਕਰੀ ਦਿੰਦੇ ਹੋਏ ਸਿਵਲ ਸਰਜਨ ਮੋਗਾ ਡਾਕਟਰ ਹਿਤੀਂਦਰ ਕੌਰ ਕਲੇਰ ਨੇ ਦੱਸਿਆ ਕਿ ਬੀਤੇ ਦਿਨੀਂ ਸਿਹਤ ਵਿਭਾਗ ਮੋਗਾ ਨੇ ਜ਼ਿਲ੍ਹਾ ਪੱਧਰ ‘ਤੇ ਟੀ.ਬੀ. ਸਰਵੇ ਕਰਨ ਲਈ ਵਲੰਟੀਅਰਾਂ ਨੂੰ ਟ੍ਰੇਨਿੰਗ ਕਰਵਾਈ ਸੀ। ਜਿਸ ਵਿੱਚ ਭਾਰਤ ਸਰਕਾਰ ਵੱਲੋਂ 2025 ਤੱਕ ਦੇਸ਼ ਨੂੰ ਟੀ.ਬੀ. ਮੁਕਤ ਕਰਨ ਦੇ ਸਬੰਧ ਵਿੱਚ ਭਾਰਤ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਪੰਜਾਬ ਦੇ ਜ਼ਿਲ੍ਹਾ ਮੋਗਾ ਸਮੇਤ 5 ਜ਼ਿਲਿਆਂ ਦੀ ਚੰਗੀ ਕਾਰਗੁਜ਼ਾਰੀ ਵੇਖਦਿਆਂ ਸਬ ਨੈਸ਼ਨਲ ਸਰਟੀਫਿਕੇਟ ਐਵਾਰਡ (Sub National Certificate Award) ਦੇਣ ਲਈ ਚੁਣਿਆ ਗਿਆ।
ਸਰਵੇ ਉਪਰੰਤ ਜ਼ਿਲ੍ਹੇ ਦੀ ਕਾਰਗੁਜ਼ਾਰੀ ਦੀਆਂ ਰਿਪੋਰਟਾਂ ਦਾ ਮੁਲਾਂਕਣ ਕੌਮੀ ਅਤੇ ਸੂਬਾਈ ਮਾਹਿਰਾਂ ਦੀਆਂ ਟੀਮਾਂ ਵੱਲੋਂ ਕੀਤਾ ਜਾਵੇਗਾ। ਸਿਹਤ ਵਿਭਾਗ ਵੱਲੋ ਇਸ ਸਰਵੇ ਦਾ ਜ਼ਿਲ੍ਹਾਂ ਨੋਡਲ ਅਫ਼ਸਰ ਡਾਕਟਰ ਇੰਦਰਵੀਰ ਗਿੱਲ ਸੀਨੀਅਰ ਮੈਡੀਕਲ ਅਫ਼ਸਰ (Senior Medical Officer) ਸੀ.ਐੱਚ.ਸੀ. ਡਰੋਲੀ ਭਾਈ ਨੂੰ ਨਿਯੁਕਤ ਕੀਤਾ ਗਿਆ।
ਇਸ ਮੌਕੇ ਡਾਕਟਰ ਮਨੀਸ਼ ਅਰੋੜਾ ਜ਼ਿਲ੍ਹਾਂ ਟੀ.ਬੀ. ਅਫ਼ਸਰ ਨੇ ਦੱਸਿਆ ਕਿ 5 ਟੀਮਾਂ ਵੱਲੋਂ ਪਹਿਲਾਂ ਜ਼ਿਲ੍ਹੇ ਦੇ 5 ਪਿੰਡਾਂ ਦਾ ਸਰਵੇ ਸ਼ੁਰੂ ਕੀਤਾ ਜਾਵੇਗਾ। ਉਸ ਉਪਰੰਤ ਜ਼ਿਲ੍ਹੇ ਵਿੱਚ ਕੁੱਲ 10 ਹਜ਼ਾਰ ਘਰਾਂ ਵਿੱਚ ਜਾ ਕੇ ਟੀਮਾਂ ਵੱਲੋਂ ਪਹੁੰਚ ਕਰਕੇ ਮੁਕੰਮਲ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਬਾਰੇ ਵਿਭਾਗ ਬਹੁਤ ਗੰਭੀਰ ਹੈ। ਜਿਸ ਵਿੱਚ ਵਿਭਾਗ ਵੱਲੋਂ ਪੂਰੀ ਮੁਸ਼ਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਸ਼ਵ ਸਿਹਤ ਸੰਸਥਾ ਦੇ ਅਧਿਕਾਰੀ ਡਾਕਟਰ ਡਿੰਪਲ ਚੰਪਾਲ, ਡਾਕਟਰ ਦਯਾਨੰਦ ਮੈਡੀਕਲ ਕਾਲਜ (Medical College) ਵਿੱਚ ਕਮਿਊਨਿਟੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਮਹੇਸ਼ ਅਤੇ ਐਸੋਸੀਏਟ ਪ੍ਰੋਫੈਸਰ ਡਾਕਟਰ ਵਿਕਰਮ, ਡਾਕਟਰ ਜਸਜੀਤ ਮੈਡੀਕਲ ਅਫ਼ਸਰ, ਸਮੂਹ ਐੱਸ.ਟੀ.ਐੱਸ ਅਤੇ ਵਲੰਟੀਅਰ ਵੀ ਹਾਜ਼ਿਰ ਸਨ।
ਇਹ ਵੀ ਪੜ੍ਹੋ:I&B ਮੰਤਰਾਲੇ ਨੇ SFJ ਨਾਲ ਸਬੰਧਤ ਸੋਸ਼ਲ ਮੀਡੀਆ ਖ਼ਾਤਿਆਂ ਨੂੰ ਬਲਾਕ ਕਰਨ ਦੇ ਦਿੱਤੇ ਹੁਕਮ