ਪੰਜਾਬ

punjab

ETV Bharat / state

ਕਰੀਬ 24 ਘੰਟਿਆਂ ਬਾਅਦ ਪ੍ਰਸ਼ਾਸਨ ਨੇ ਲਈ ਮ੍ਰਿਤਕ ਪਰਿਵਾਰ ਦੀ ਸਾਰ, ਦਿੱਤਾ ਮੁਆਵਜ਼ੇ ਦਾ ਭਰੋਸਾ - accident news

ਸੜਕ ਉੱਤੇ ਸਹੀ ਜਾ ਰਹੇ ਇਕ ਕਿਸਾਨ ਨੂੰ ਸ਼ੁਕਰਵਾਰ ਬੱਸ ਵੱਲੋਂ ਦਰੜ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਰੋਡ ਉੱਤੇ ਧਰਨਾ ਲਾ ਦਿੱਤਾ। ਕਰੀਬ 24 ਘੰਟਿਆਂ ਬਾਅਦ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਉਨ੍ਹਾਂ ਦੀ ਸਾਰ ਲਈ ਅਤੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਗੱਲ ਆਖੀ।

deceased's family in Moga
ਕਰੀਬ 24 ਘੰਟਿਆਂ ਬਾਅਦ ਪ੍ਰਸ਼ਾਸਨ ਨੇ ਲਈ ਮ੍ਰਿਤਕ ਪਰਿਵਾਰ ਦੀ ਸਾਰ, ਦਿੱਤਾ ਮੁਆਵਜ਼ੇ ਦਾ ਭਰੋਸਾ

By

Published : Dec 4, 2022, 11:48 AM IST

Updated : Dec 4, 2022, 11:59 AM IST

ਮੋਗਾ:ਪਿੰਡ ਸਾਫੂ ਵਾਲਾ ਦਾ ਕਿਸਾਨ ਬਲਦੇਵ ਸਿੰਘ ਜਿਸ ਨੂੰ ਬੱਸ ਨੇ ਬੁਰੀ ਤਰ੍ਹਾਂ ਦਰੜ ਦਿੱਤਾ ਸੀ ਅਤੇ ਡਰਾਇਵਰ ਫ਼ਰਾਰ ਹੋ ਗਿਆ ਸੀ। ਰੋਸ ਵਜੋਂ ਮ੍ਰਿਤਕ ਦੇ ਪਰਿਵਾਰ ਨੇ ਕਿਸਾਨ ਜਥੇਬੰਦੀ ਨਾਲ ਮਿਲ ਕੇ ਰੋਡ ਜਾਮ ਕਰ ਦਿਤਾ ਸੀ, ਅਤੇ ਕਈ ਕਿਲੋਮੀਟਰ ਤੱਕ ਟ੍ਰੈਫਿਕ ਵੀ ਜਾਮ ਹੋ ਗਿਆ ਸੀ। ਪਰ, ਫਿਰ ਸਮਝੌਤੇ ਤੋਂ ਬਾਅਦ ਧਰਨਾ ਚੁਕਾਇਆ ਗਿਆ ਅਤੇ ਜਾਮ ਖ਼ਤਮ ਹੋਇਆ।


ਪਰਿਵਾਰ ਦਾ ਹੋਇਆ ਰਾਜੀਨਾਮਾ:ਐਸਡੀਐਮ ਰਾਮ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਤੇ ਪ੍ਰਸ਼ਾਸਨ ਹੀ ਉੱਥੇ ਪਹੁੰਚ ਗਏ ਸਨ। ਪਰ, ਪਰਿਵਾਰ ਨਾਲ ਰਾਜੀਨਾਮਾ ਹੋ ਗਿਆ ਹੈ। ਪਰਿਵਾਰ ਨੂੰ ਦੋ ਲੱਖ ਸੀਐਮ ਦਫ਼ਤਰ ਵਲੋਂ ਅਤੇ ਇਕ ਲੱਖ ਕੰਪਨੀ ਵਲੋਂ ਦਿੱਤਾ ਜਾਵੇਗਾ।

ਕਰੀਬ 24 ਘੰਟਿਆਂ ਬਾਅਦ ਪ੍ਰਸ਼ਾਸਨ ਨੇ ਲਈ ਮ੍ਰਿਤਕ ਪਰਿਵਾਰ ਦੀ ਸਾਰ

ਜਾਮ ਵਿੱਚ ਫਸੇ ਲੋਕਾਂ 'ਚ ਗੁੱਸਾ:ਉੱਥੇ ਹੀ, ਟ੍ਰੈਫਿਕ ਵਿੱਚ ਫਸੇ ਡਰਾਇਵਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਜਾਣਾ, ਪਰ ਇਹ ਧਰਨੇ ਕਾਰਨ ਬੁਰੀ ਤਰਾ ਫਸ ਗਏ। ਨਾ ਕੋਈ ਰੋਟੀ ਦਾ ਪ੍ਰਬੰਧ ਸੀ ਤੇ ਨਾ ਰਿਹਾਇਸ਼ ਦਾ। ਉਨ੍ਹਾਂ ਕਿਹਾ ਕਿ ਨੇੜੇ ਢਾਬਿਆਂ ਵਾਲਿਆਂ ਦੀਆਂ ਮਿੰਨਤਾਂ ਕਰ ਕੇ ਰੋਟੀ ਬਣਵਾਈ। ਉਨ੍ਹਾਂ ਨੇ ਕਿਹਾ ਕੇ ਜੇਕਰ ਕੋਈ ਘਟਨਾ ਵਾਪਰਦੀ ਹੈ, ਤਾਂ ਸਬੰਧਿਤ ਦਫ਼ਤਰ ਘੇਰਿਆ ਜਾਵੇ, ਨਾ ਕਿ ਰੋਡ ਘੇਰ ਕੇ ਲੋਕਾਂ ਨੂੰ ਤੰਗ ਕੀਤਾ ਜਾਵੇ।


24 ਘੰਟਿਆਂ ਬਾਅਦ ਲਈ ਪ੍ਰਸ਼ਾਸਨ ਨੇ ਸਾਰ:ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਨੇ ਕਿਹਾ ਕਿ ਇਹ ਇਕ ਗਰੀਬ ਕਿਸਾਨ ਜੋ ਮਜ਼ਦੂਰੀ ਕਰ ਪਰਿਵਾਰ ਪਾਲਦਾ ਸੀ, ਪਰ ਬਸ ਨੇ ਆਪਣੇ ਹੀ ਪਾਸੇ ਜਾਂਦੇ ਨੂੰ ਦਰੜ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਮੁਆਵਜ਼ਾ ਵੀ ਦਵਾਇਆ ਤੇ ਮੁਲਜ਼ਮ ਡਰਾਇਵਰ ਸਲਾਖਾਂ ਪਿੱਛੇ ਕੀਤਾ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਤੋ ਵੱਧ ਦਾ ਸਮਾਂ ਹੋ ਗਿਆ, ਕਿਸਾਨ ਦੀ ਲਾਸ਼ ਪਈ ਨੂੰ, ਪਰ ਪ੍ਰਸ਼ਾਸਨ ਨੇ ਹੁਣ ਸਾਰ ਲਈ, ਜਦੋਂ ਰੋਡ ਬਿਲਕੁਲ ਜਾਮ ਹੋ ਗਿਆ। ਉਨ੍ਹਾਂ ਕਿਹਾ ਕਿ ਸਾਡੀ ਸੁਣੀ ਨਹੀ ਇਸ ਲਈ ਮਜ਼ਬੂਰੀ ਵਸ ਰੋਡ ਜਾਮ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਬੱਸਾਂ ਵਾਲੇ ਨਾ ਸੁਧਰੇ ਤਾਂ ਇਨ੍ਹਾਂ ਦੇ ਦਫ਼ਤਰ ਬੰਦ ਕਰਾਂਗੇ।




ਇਹ ਵੀ ਪੜ੍ਹੋ:ਲੇਬਰ ਰੂਮ ਵਿੱਚ ਸਟਾਫ਼ ਨਰਸਾਂ ਨੇ ਡਿਊਟੀ ਦੌਰਾਨ ਲਗਾਏ ਠੂਮਕੇ, ਦੇਖੋ ਵੀਡੀਓ

Last Updated : Dec 4, 2022, 11:59 AM IST

ABOUT THE AUTHOR

...view details