ਮੋਗਾ: ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਸੂਟਰਾਂ 'ਤੇ ਨੱਥ ਪਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਜਿੱਥੇ ਗੈਂਗਸਟਰ ਗੋਲਡੀ ਬਰਾੜ ਨੂੰ ਵੱਡਾ ਝਟਕਾ ਲੱਗਿਆ ਹੈ, ਉੱਥੇ ਪੁਲਿਸ ਨੂੰ ਕਾਮਯਾਬੀ ਮਿਲੀ ਹੈ। ਦਰਅਸਲ ਪੁਲਿਸ ਵੱਲੋਂ ਗੋਲਡੀ ਬਰਾੜ ਦੇ 2 ਸਾਥੀਆਂ ਨੂੰ ਨਜਾਇਜ਼ ਹਥਿਆਰਾਂ ਸਣੇ ਕਾਬੂ ਕੀਤਾ ਗਿਆ ਹੈ। ਇੰਨ੍ਹਾਂ ਗੈਂਗਸਟਰਾਂ ਨੂੰ ਮੋਗਾ ਸੀਆਈਏ ਸਟਾਫ਼ ਮਹਿਣਾ ਨੇ ਗੈਂਗਸਟਰ ਗੋਲਡੀ ਬਰਾੜ ਦੇ 2 ਸਾਥੀਆਂ ਨੂੰ 2 ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ।
ਗੈਂਗਸਟਰ ਗੋਲਡੀ ਬਰਾੜ ਦੇ 2 ਸਾਥੀ ਨਜਾਇਜ਼ ਹਥਿਆਰਾਂ ਸਮੇਤ ਕਾਬੂ
ਮੋਗਾ ਸੀਆਈਏ ਸਟਾਫ਼ ਮਹਿਣਾ ਨੇ ਗੈਂਗਸਟਰ ਗੋਲਡੀ ਬਰਾੜ ਦੇ 2 ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ। ਪੁਲਿਸ ਨੂੰ ਉਮੀਦ ਹੈ ਕਿ ਦੋਵਾਂ ਤੋਂ ਕਈ ਖੁਲਾਸੇ ਹੋਣਗੇ।
ਮੋਗਾ ਦੇ ਐਸ. ਐਸ. ਪੀ ਜੇ ਇਲਨਚੇਲੀਅਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਬੀਤੀ ਰਾਤ ਮੋਗਾ ਦੇ ਦੁਸਾਂਝ ਰੋਡ 'ਤੇ ਚੈਕਿੰਗ ਦੌਰਾਨ ਮਾਰੂਤੀ ਕਾਰ 'ਚ ਸਵਾਰ ਦੋ ਵਿਅਕਤੀਆਂ ਕੋਲੋਂ 1 ਰਿਵਾਲਵਰ 32 ਬੋਰ, 1 ਪਿਸਤੌਲ 32 ਬੋਰ, 4 ਰੌਂਦ ਜਿੰਦਾ ਕਾਰਤੂਸ ਬਰਾਮਦ ਕੀਤੇ ਦੋਵੇਂ ਮੁਲਜ਼ਮ ਜਗਰਾਉਂ ਦੇ ਵਸਨੀਕ ਹਨ।ਦੋਵੇਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ 1 ਮੋਗਾ ਵਿਖੇ ਧਾਰਾ 25(6)(7)(8)/54/59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਕੌਣ ਨੇ ਗ੍ਰਿਫ਼ਤਾਰ ਕੀਤੇ ਗੈਂਗਸਟਰ: ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਬੂ ਕੀਤੇ ਗੈਂਗਸਟਰਾਂ ਦਾ ਨਾਮ ਗੁਲਸ਼ਨ ਕੁਮਾਰ ਅਤੇ ਦਿਲਪ੍ਰੀਤ ਸਿੰਘ ਹਨ। ਦੋਵਾਂ ਖਿਲਾਫ ਪਹਿਲਾ ਵੀ ਕਈ ਕੇਸ ਦਰਜ ਹਨ। ਪੁਲਿਸ ਦੀ ਪੁੱਛਗਿੱਛ ਦੌਰਾਨ ਗੁਲਸ਼ਨ ਕੁਮਾਰ ਅਤੇ ਦਿਲਪ੍ਰੀਤ ਨੇ ਮੰਨਿਆ ਕਿ ਅਸੀਂ ਗੈਂਗਸਟਰਾਂ ਦੇ ਕਹਿਣ ਉੱਤੇ ਉਹਨਾਂ ਦੇ ਗੈਂਗ ਨੂੰ ਅਸਲਾ ਸਪਲਾਈ ਕਰਦੇ ਸੀ। ਦਿਲਪ੍ਰੀਤ ਨੇ ਇਹ ਕਬੂਲ ਕੀਤਾ ਕਿ ਉਸਦੀ ਲਵਲੀ ਵਾਸੀ ਸਦੋੜ ਜੋ ਕਿ ਮਲੇਰਕੋਟਲਾ ਨਾਲ ਦੋਸਤੀ ਹੈ ਜੋ ਸ਼ਰਾਬ ਵੇਚਣ ਦਾ ਧੰਦਾ ਕਰਦਾ ਸੀ। ਮੋਗਾ ਪੁਲਿਸ ਨੇ ਆਖਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਲਿਆ ਜਾਵੇਗਾ। ਪੁਲਿਸ ਨੂੰ ਉਮੀਦ ਹੈ ਕਿ ਦੋਵਾਂ ਤੋਂ ਕਈ ਖੁਲਾਸੇ ਹੋਣਗੇ।