ਪੰਜਾਬ

punjab

ETV Bharat / state

ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਮਾਨਸਾ ਪਹੁੰਚਿਆ ਵਿਸ਼ਾਲ ਨਗਰ ਕੀਰਤਨ - ਵਿਸ਼ਾਲ ਨਗਰ ਕੀਰਤਨ

ਮਹਾਨ ਅਲੌਕਿਕ ਨਗਰ ਕੀਰਤਨ ਜੋ ਕਿ 20 ਮਾਰਚ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਅਸਥਾਨ, ਗੁਰੂਦੁਆਰਾ ਗੁਰੂ ਦੇ ਮਹਿਲ ਤੋਂ ਸ਼ੁਰੂ ਹੋਇਆ ਸੀ ਉਹ ਮਾਨਸਾ ਦੇ ਪਿੰਡ ਜੋਗਾ ਵਿੱਚ ਦਾਖਲ ਹੋਇਆ। ਇਸ ਦੌਰਾਨ ਸੰਗਤਾਂ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ।

ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਮਾਨਸਾ ਪਹੁੰਚਿਆ ਵਿਸ਼ਾਲ ਨਗਰ ਕੀਰਤਨ
ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਮਾਨਸਾ ਪਹੁੰਚਿਆ ਵਿਸ਼ਾਲ ਨਗਰ ਕੀਰਤਨ

By

Published : Apr 1, 2021, 3:53 PM IST

ਮਾਨਸਾ: ਮਹਾਨ ਅਲੌਕਿਕ ਨਗਰ ਕੀਰਤਨ ਜੋ ਕਿ 20 ਮਾਰਚ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਅਸਥਾਨ, ਗੁਰੂਦੁਆਰਾ ਗੁਰੂ ਦੇ ਮਹਿਲ ਤੋਂ ਸ਼ੁਰੂ ਹੋਇਆ ਸੀ ਉਹ ਮਾਨਸਾ ਦੇ ਪਿੰਡ ਜੋਗਾ ਵਿੱਚ ਦਾਖਲ ਹੋਇਆ। ਇਸ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਜੀ ਦੇ ਹਥਿਆਰ ਵੀ ਪ੍ਰਦਰਸ਼ਿਤ ਕੀਤੇ ਗਏ। ਜ਼ਿਲ੍ਹੇ ਵਿੱਚ ਨਗਰ ਕੀਰਤਨ ਦੇ ਸਵਾਗਤ ਲਈ ਪਹੁੰਚੀਆਂ ਸੰਗਤਾਂ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ।

ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਮਾਨਸਾ ਪਹੁੰਚਿਆ ਵਿਸ਼ਾਲ ਨਗਰ ਕੀਰਤਨ

ਇਹ ਵੀ ਪੜੋ: ਦਿੱਲੀ ਹਾਈਕੋਰਟ ਨੇ ਅਕਾਲੀ ਦਲ ਨੂੰ 'ਬਾਲਟੀ' ਦੇ ਨਿਸ਼ਾਨ 'ਤੇ ਚੋਣ ਲੜਨ ਦੀ ਦਿੱਤੀ ਇਜ਼ਾਜਤ

ਇਸ ਮੌਕੇ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਅਤੇ ਸਰਬਜੀਤ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਹਾਨ ਨਗਰ ਕੀਰਤਨ 20 ਮਾਰਚ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਅਸਥਾਨ, ਗੁਰੂਦਵਾਰਾ ਗੁਰੂ ਮਹਿਲ ਤੋਂ ਆਰੰਭ ਹੋਇਆ ਸੀ। ਜੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਮਾਨਸਾ ਜ਼ਿਲ੍ਹੇ ਵਿੱਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਰਸਤੇ ਵਿੱਚ ਸਿੱਖ ਸੰਗਤਾਂ ਵੱਲੋਂ ਨਗਰ ਕੀਰਤਨ ਦੀ ਬਹੁਤ ਸੇਵਾ ਕੀਤੀ ਗਈ ਹੈ। ਐਸਜੀਪੀਸੀ ਮੈਂਬਰ ਨੇ ਕਿਹਾ ਕਿ ਜਿਹੜੇ ਲੋਕ ਸੰਗਤ ਗੁਰੂ ਸਾਹਿਬ ਦੇ ਜਨਮ ਸ਼ਤਾਬਦੀ ਸਮਾਗਮ ਦੇ ਸੰਗਮ ‘ਤੇ ਨਹੀਂ ਪਹੁੰਚ ਸਕਦੇ, ਉਹ ਲੋਕ ਇਸ ਨਗਰ ਕੀਰਤਨ ਰਾਹੀਂ ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤ ਕਰ ਸਕਦੇ ਹਨ।

ABOUT THE AUTHOR

...view details