ਮਾਨਸਾ: ਕਿਸਾਨਾਂ ਦੀ ਹੜ੍ਹਬੀਤੀ ਬਿਆਨ ਕਰਨ ਵਾਲੀ ਅਖ਼ਬਾਰ ਦਾ ਤੀਜਾ ਸੰਸਕਰਨ ਪੰਜਾਬ ਤੋਂ ਛੱਪ ਕੇ ਦਿੱਲੀ ਨੂੰ ਰਵਾਨਾ ਹੋ ਗਿਆ ਹੈ। ਪਹਿਲਾਂ ਇਹ ਅਖ਼ਬਾਰ ਗੁਰੂਗ੍ਰਾਮ ਤੋਂ ਛਪਾਇਆ ਜਾ ਰਿਹਾ ਸੀ ਤੇ ਹੁਣ ਇਹ ਪੰਜਾਬ 'ਚ ਹੀ ਛੱਪ ਰਿਹਾ ਹੈ।
ਖੇਤੀ ਕਾਨੂੰਨਾਂ ਦੇ ਵਿਰੁੱਧ ਆਵਾਜ਼ ਕਰ ਰਿਹੈ ਬੁਲੰਦ

ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਧਰਨੇ ਨੂੰ ਦਿੱਲੀ ਇੱਕ ਮਹੀਨਾ ਪੂਰਾ ਹੋ ਗਿਆ ਹੈ ਪਰ ਅੱਜੇ ਤੱਕ ਉਨ੍ਹਾਂ ਦਾ ਕਾਲੇ ਕਾਨੂੰਨ ਰੱਦ ਕਰਵਾਉਣ ਦਾ ਮੰਤਵ ਪੂਰਾ ਨਹੀਂ ਹੋਇਆ। 'ਟਰਾਲੀ ਟਾਈਮਜ਼' ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਦੀ ਹੈ। ਕਿਹਾ ਜਾਂਦਾ ਹੈ 'ਕਲਮ ਦੀ ਤਾਕਤ ਕਿਸੇ ਵੀ ਹਥਿਆਰ ਨਾਲੋਂ ਵੱਧ ਹੁੰਦੀ ਹੈ।'
ਪ੍ਰਗਟਾਵੇ ਦਾ ਜ਼ਰਿਆ
ਟਰਾਲੀ ਟਾਈਮਜ਼ ਕਿਸਾਨਾਂ ਦੀ ਭਾਵਨਾਂਵਾਂ ਦੇ ਪ੍ਰਗਟਾਵੇ ਦਾ ਜ਼ਰਿਆ ਬਣ ਗਿਆ ਹੈ। ਜੋ ਲੋਕ ਕਿਸਾਨਾਂ ਦੇ ਅੰਦੋਲਨ ਦੀ ਹਿਮਾਇਤ ਕਰ ਰਹੇ ਹਨ ਜਾਂ ਕਿਸਾਨ ਜੋ ਸਾਹਿਤ ਪੜ੍ਹ ਰਹੇ, ਲਿੱਖ ਰਹੇ, ਚਾਹੇ ਕਵਿਤਾ ਦੇ ਰੂਪ 'ਚ ਚਾਹੇ ਕਹਾਣੀ ਦੇ ਰੂਪ 'ਚ, ਉਹ ਸਾਰੀਆਂ ਭਾਵਨਾਂਵਾਂ ਨੂੰ ਇੱਕ ਥਾਂ ਇੱਕਠਾ ਕਰ ਰਿਹਾ ਹੈ ਇਹ ਅਖ਼ਬਾਰ।