ਪੰਜਾਬ

punjab

ETV Bharat / state

ਰਿਐਲਟੀ ਚੈਕ- ਮਾਨਸਾ 'ਚ ਦਵਾਈਆਂਂ ਦੀ ਕਾਲਾਬਜ਼ਾਰੀ 'ਤੇ ਲੱਗੀ ਰੋਕ

ਜਿਓਂ-ਜਿਓਂ ਕੋਰੋਨਾ ਦਾ ਕਹਿਰ ਵੱਧਦਾ ਗਿਆ, ਉਦੋਂ ਉਦੋ ਕੋਰੋਨਾ ਦੇ ਇਲਾਜ ਸਬੰਧੀ ਆਕਸੀਮੀਟਰ, ਦਵਾਈਆਂ, ਇੰਜੈਕਸ਼ਨ ਦੀ ਕਾਲਾਬਜ਼ਾਰੀ ਸ਼ੁਰੂ ਹੋ ਗਈ। ਕੋਰੋਨਾ ਕਾਲ 'ਚ ਕੁੱਝ ਦਵਾਈਆਂ ਦੀ ਵਧੀ ਡਿਮਾਂਡ ਨੂੰ ਵੇਖਦੇ ਹੋਏ ਡਰਗਜ਼ ਕੰਟਰੋਲ ਵਿਭਾਗ ਮਾਨਸਾ ਵੱਲੋਂ ਇਸ ਦੀ ਕਾਲਾਬਜ਼ਾਰੀ ਲਈ ਖ਼ਾਸ ਕਦਮ ਚੁੱਕੇ ਗਏ ਹਨ। ਇਸ ਸਬੰਧੀ ਈਟੀਵੀ ਭਾਰਤ ਨੇ ਰਿਐਲਟੀ ਚੈਕ ਕੀਤਾ।

ਦਵਾਈਆਂਂ ਦੀ ਕਾਲਾਬਜ਼ਾਰੀ 'ਤੇ ਲੱਗੀ ਰੋਕ
ਦਵਾਈਆਂਂ ਦੀ ਕਾਲਾਬਜ਼ਾਰੀ 'ਤੇ ਲੱਗੀ ਰੋਕ

By

Published : Jun 3, 2021, 7:34 PM IST

ਮਾਨਸਾ:ਪੰਜਾਬ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਜਿਓਂ-ਜਿਓਂ ਕੋਰੋਨਾ ਦਾ ਕਹਿਰ ਵੱਧਦਾ ਗਿਆ, ਉਦੋਂ ਉਦੋਂ ਕੋਰੋਨਾ ਦੇ ਇਲਾਜ ਸਬੰਧੀ ਇਸਤੇਮਾਲ ਹੋਣ ਵਾਲੇ ਆਕਸੀਮੀਟਰ, ਦਵਾਈਆਂ, ਇੰਜੈਕਸ਼ਨ ਦੀ ਕਾਲਾਬਜ਼ਾਰੀ ਸ਼ੁਰੂ ਹੋ ਗਈ। ਕੋਰੋਨਾ ਕਾਲ 'ਚ ਕੁੱਝ ਦਵਾਈਆਂ ਦੀ ਵਧੀ ਡਿਮਾਂਡ ਨੂੰ ਵੇਖਦੇ ਹੋਏ ਡਰਗਜ਼ ਕੰਟਰੋਲ ਵਿਭਾਗ ਮਾਨਸਾ ਵੱਲੋਂ ਇਸ ਦੀ ਕਾਲਾਬਜ਼ਾਰੀ ਲਈ ਖ਼ਾਸ ਕਦਮ ਚੁੱਕੇ ਗਏ ਹਨ। ਇਸ ਸਬੰਧੀ ਈਟੀਵੀ ਭਾਰਤ ਨੇ ਰਿਐਲਟੀ ਚੈਕ ਕੀਤਾ।

ਦਵਾਈਆਂਂ ਦੀ ਕਾਲਾਬਜ਼ਾਰੀ 'ਤੇ ਲੱਗੀ ਰੋਕ

ਸਮਾਜ ਸੇਵੀ ਗੁਰਲਾਭ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ 'ਚ ਪੰਜਾਬ ਸਰਕਾਰ ਵੱਲੋਂ ਲੋਕਾਂ ਫਤਿਹ ਕਿੱਟ ਵੰਡੀ ਗਈ ਸੀ। ਉਸ ਕਿੱਟ 'ਚ ਕੋਰੋਨਾ ਦੇ ਇਲਾਜ ਸਬੰਧੀ ਹਰ ਦਵਾਈਆਂ ,ਆਕਸੀਮੀਟਰ ਆਦਿ ਸ਼ਾਮਲ ਕੀਤੇ ਗਏ ਸਨ। ਜਿਵੇਂ ਹੀ ਕੋਰੋਨਾ ਦੇ ਕੇਸ ਵੱਧਣ ਲੱਗੇ ਉਂਝ ਹੀ ਆਕਸੀਮੀਟਰ ਦੀ ਡਿਮਾਂਡ ਵੱਧ ਗਈ ਤੇ ਇਸ ਦੀ ਕਾਲਾਬਜ਼ਾਰੀ ਸ਼ੁਰੂ ਹੋ ਗਈ, ਪਰ ਸਰਕਾਰ ਵੱਲੋਂ ਤੁਰੰਤ ਲਿਆ ਗਿਆ ਐਕਸ਼ਨ ਦਵਾਈਆਂ ਦੀ ਕਾਲਾਬਜ਼ਾਰੀ ਰੋਕਣ ਲਈ ਲਾਹੇਵੰਦ ਸਾਬਿਤ ਹੋਇਆ ਹੈ।

ਬਿਨਾਂ ਡਾਕਟਰੀ ਪਰਚੀ ਤੋਂ ਨਹੀਂ ਮਿਲੇਗੀ ਦਵਾਈ

ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਅਜੇ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਸਬੰਧਤ ਸਾਰੀਆਂ ਹੀ ਦਵਾਈਆਂ ਦੀ ਖਰੀਦ ਤੇ ਵੇਚਣ ਦੀ ਪ੍ਰਕੀਰਿਆ ਨੂੰ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਲੋੜ ਮੁਤਾਬਕ ਪੰਜਾਬ ਸਰਕਾਰ ਵੱਲੋਂ ਮਾਨਸਾ ਦੇ ਹਰ ਮੈਡੀਕਲ ਸਟੋਰ 'ਚ ਦਵਾਈਆਂ ਦੀ ਸਪਲਾਈ ਹੋ ਰਹੀ ਹੈ। ਸਰਕਾਰ ਦਾ ਕੰਟਰੋਲ ਹੋਣ ਕਾਰਨ ਕਿਸੇ ਨੂੰ ਵੀ ਬਿਨਾਂ ਡਾਕਟਰੀ ਪਰਚੀ ਦੇ ਦਵਾਈਆਂ ਨਹੀਂ ਵੇਚੀਆਂ ਜਾਣਗੀਆਂ। ਉਨ੍ਹਾਂ ਸਰਕਾਰ ਵੱਲੋਂ ਦਵਾਈਆਂ ਤੇ ਇੰਜੈਕਸ਼ਨਾਂ ਦੀ ਕਾਲਾਬਜ਼ਾਰੀ ਰੋਕਣ ਲਈ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ।

ਕਾਲਾਬਜ਼ਾਰੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ

ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਡਰੱਗ ਇੰਸਪੈਕਟਰ ਸਸ਼ਨ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਹੀ ਹਸਪਤਾਲਾਂ ਤੇ ਮੈਡੀਕਲ ਸਟੋਰਾਂ 'ਤੇ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਸਬੰਧਤ ਦਵਾਈਆਂ, ਇੰਜੈਕਸ਼ਨ ਤੇ ਹੋਰਨਾਂ ਲੋੜੀਂਦਾ ਚੀਜਾਂ ਦੀ ਪੂਰੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕੁੱਝ ਲੋੜੀਂਦਾ ਦਵਾਈਆਂ ਤੇ ਟੀਕੀਆਂ ਦੀ ਸਪਲਾਈ ਸਿੱਧੇ ਤੌਰ 'ਤੇ ਹਸਪਤਾਲਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਰੱਗ ਕੰਟਰੋਲ ਵਿਭਾਗ ਪੂਰੀ ਤਰ੍ਹਾਂ ਸਰਕਾਰੀ ਨਿਯਮਾਂ ਮੁਤਾਬਕ ਵੱਖ-ਵੱਖ ਹਸਪਤਾਲਾਂ ਤੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਮੌਜੂਦਾ ਸਟਾਕ ਸਬੰਧੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੇ ਬਲੈਕ ਫੰਗਸ ਸਬੰਧਤ ਦਵਾਈਆਂ ਲੈਣ ਲਈ ਸਾਵਧਾਨੀ ਵਰਤਣ ਤੇ ਜੇਕਰ ਕੋਈ ਮੈਡੀਕਲ ਸਟੋਰ ਜਾਂ ਹਸਪਤਾਲ ਉਨ੍ਹਾਂ ਨੂੰ ਮਹਿੰਗੇ ਦਾਮਾਂ 'ਤੇ ਦਵਾਈ ਵੇਚਦਾ ਹੈ ਤਾਂ ਇਸ ਸਬੰਧੀ ਡਰੱਗ ਕੰਟਰੋਲ ਵਿਭਾਗ ਨੂੰ ਤੁਰੰਤ ਸ਼ਿਕਾਇਤ ਦਿੱਤੀ ਜਾਵੇ। ਦੋਸ਼ੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਦਵਾਈਆਂ ਦੀ ਕਾਲਾਬਜ਼ਾਰੀ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋਂ : Agricultural University: ਝੋਨੇ ਤੇ ਨਰਮੇ ਦੀ ਬਿਜਾਈ ਹੁਣ ਸੌਖਾਲਾ ਬਣਾਏਗੀ ਇਹ Ludo

ABOUT THE AUTHOR

...view details