ਮਾਨਸਾ: ਜਿੱਥੇ ਕਿਸਾਨ ਜਥੇਬੰਦੀਆਂ ਅੱਜ ਦਿੱਲੀ ਕੂਚ ਕਰਨ ਲਈ ਰਵਾਨਾ ਹੋਈਆਂ ਹਨ ਉਥੇ ਹੀ ਅੱਜ ਗਿਦੜਵਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅੰਮ੍ਰਿਤਾ ਵੜਿੰਗ ਬਿਨਾਂ ਕਾਂਗਰਸੀ ਝੰਡੇ ਤੋਂ ਕਿਸਾਨਾਂ ਦੀ ਹਮਾਇਤ ਲਈ ਮਾਨਸਾ ਤੋਂ ਦਿੱਲੀ ਨੂੰ ਰਵਾਨਾ ਹੋਏ।
ਮਾਨਸਾ ਤੋਂ ਦਿੱਲੀ ਨੂੰ ਰਾਜਾ ਵੜਿੰਗ ਵੱਡੇ ਕਾਫਲੇ ਨਾਲ ਹੋਏ ਰਵਾਨਾ - ਗਿਦੜਵਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ
ਜਿੱਥੇ ਕਿਸਾਨ ਜਥੇਬੰਦੀਆਂ ਅੱਜ ਦਿੱਲੀ ਕੂਚ ਕਰਨ ਲਈ ਰਵਾਨਾ ਹੋਈਆਂ ਹਨ ਉਥੇ ਹੀ ਅੱਜ ਗਿਦੜਵਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅੰਮ੍ਰਿਤਾ ਵੜਿੰਗ ਬਿਨਾਂ ਕਾਂਗਰਸੀ ਝੰਡੇ ਤੋਂ ਕਿਸਾਨਾਂ ਦੀ ਹਮਾਇਤ ਲਈ ਮਾਨਸਾ ਤੋਂ ਦਿੱਲੀ ਨੂੰ ਰਵਾਨਾ ਹੋਏ।
ਗਿਦੜਵਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਸੁਨੇਹਾ ਦਿੱਤਾ ਉਸ ਸੁਨੇਹੇ ਤਹਿਤ ਅੱਜ ਉਹ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ।
ਵਕੀਲ ਰਵੀ ਰੁਪਾਲ ਨੇ ਕਿਹਾ ਕਿ ਅੱਜ ਮਸਲਾ ਕਿਸਾਨਾਂ ਦਾ ਹੈ ਨਾ ਕਿ ਕਿਸੇ ਪਾਰਟੀ ਦਾ। ਕਿਸਾਨਾਂ ਦੀ ਲੜਾਈ ਵਿੱਚ ਪੂਰੇ ਪੰਜਾਬ ਦੇ ਕਿਸਾਨ, ਨੌਜਵਾਨ, ਅਤੇ ਹਰੇਕ ਪਾਰਟੀ ਆਗੂ ਕਿਸਾਨਾਂ ਦੇ ਨਾਲ ਹਨ। ਕਿਸਾਨਾਂ ਦੀ ਦਿੱਲੀ ਕੂਚ ਉੱਤੇ ਅੱਜ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕਿਸਾਨਾਂ ਨਾਲ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬੋਹਾ ਬਾਰਡਰ ਤੋਂ ਹਰਿਆਣਾ ਨੂੰ ਕੂਚ ਕਰਕੇ ਅਸੀਂ ਦਿੱਲੀ ਦੀਆਂ ਜੜ੍ਹਾਂ ਹਲਾਉਣ ਲਈ ਚਲੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਮੁੱਦਾ ਸਭ ਤੋਂ ਵਡਾ ਅਤੇ ਮਹਤੱਵਪੂਰਨ ਮੁੱਦਾ ਹੈ।