ਪੰਜਾਬ

punjab

ETV Bharat / state

ਸਿੱਧੂ ਮੂਸੇਵਾਲੇ ਦਾ ਅੱਜ ਹੋਵੇਗਾ ਪੋਸਟਮਾਟਮ, ਹਸਪਤਾਲ ਦੇ ਬਾਹਰ ਵਧਾਈ ਸੁਰੱਖਿਆ - ਸਿੱਧੂ ਮੂਸੇਵਾਲੇ ਦਾ ਅੱਜ ਹੋਵੇਗਾ ਪੋਸਟਮਾਟਮ

ਮਾਨਸਾ ਦੇ ਸਿਵਲ ਹਸਪਤਾਲ ਵਿੱਚ ਅੱਜ ਸਿੱਧੂ ਮੂਸੇਵਾਲਾ ਦਾ ਪੋਸਟਮਾਟਮ ਕੀਤਾ ਜਾਵੇਗਾ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਹਸਪਤਾਲ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਦੇ ਇੰਤਜ਼ਾਮ ਕੀਤੇ ਹਨ।

Sidhu Musewale body will be postmortem, congratulations security outside the hospital
ਸਿੱਧੂ ਮੂਸੇਵਾਲੇ ਦਾ ਅੱਜ ਹੋਵੇਗਾ ਪੋਸਟਮਾਟਮ

By

Published : May 30, 2022, 8:33 AM IST

ਮਾਨਸਾ : ਸਿੱਧੂ ਮੂਸੇਵਾਲੇ ਦੀ ਮੌਤ (Sidhu Musewala's murder) ਤੋਂ ਬਾਅਦ ਮਨਰੰਜਨ ਜਗਤ ਵਿੱਚ ਸੋਗ ਦੀ ਲਹਿਰ ਹੈ। ਪ੍ਰਸ਼ੰਸਕ ਇਸ ਘਟਨਾ ਨੂੰ ਲੈ ਕੇ ਕਾਫੀ ਗੁੱਸੇ ਵਿੱਚ ਵੀ ਨਜ਼ਰ ਆ ਰਹੇ ਹਨ। ਹੁਣ ਖ਼ਬਰ ਆ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਦੇਹ ਦਾ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਟਮ ਕੀਤਾ ਜਾਵੇਗਾ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਹਸਪਤਾਲ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਦੇ ਇੰਤਜ਼ਾਮ ਕੀਤੇ ਹਨ।

ਆਈਜੀ ਪਰਦੀਪ ਦਿੱਤਾ ਇਹ ਬਿਆਨ:ਆਈਜੀ ਪਰਦੀਪ ਫ਼ਰੀਦਕੋਟ ਰੇਂਜ ਨੇ ਕਿਹਾ ਕਿ ਇੰਵੇਸਟੀਗੇਸ਼ਨ ਜ਼ਾਰੀ ਹੈ। ਪੁਲਿਸ ਟੀਮਾਂ ਜਾਂਚ ਕਰ ਰਹੀਆਂ ਹਨ, ਬਹੁਤ ਸਾਰੇ ਖੁਲਾਸੇ ਹੋ ਰਹੇ ਹਨ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ

ਸਿੱਧੂ ਮੂਸੇਵਾਲੇ ਦਾ ਅੱਜ ਹੋਵੇਗਾ ਪੋਸਟਮਾਟਮ

ਪੰਜਾਬ ਦੇ ਡੀਐੱਸਪੀ ਨੇ ਕੀਤੇ ਵੱਡੇ ਖੁਲਾਸੇ:ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (DGP) ਵੀਕੇ ਭਾਵਰਾ ਨੇ ਐਤਵਾਰ ਨੂੰ ਕਿਹਾ ਕਿ ਮਸ਼ਹੂਰ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਕਤਲ (Sidhu Musewala's murder) ਗੈਂਗਾਂ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਜਾਪਦਾ ਹੈ ਅਤੇ ਇਸ ਵਿੱਚ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi gang) ਸ਼ਾਮਲ ਸੀ। ਪੁਲਿਸ ਡਾਇਰੈਕਟਰ ਜਨਰਲ ਨੇ ਕਿਹਾ ਕਿ ਐਤਵਾਰ ਸ਼ਾਮ ਨੂੰ ਹੋਏ ਕਤਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਜਾਵੇਗੀ। ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਦੱਸਿਆ ਕਿ ਇਸ ਕਤਲ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਸ਼ਾਮਲ ਹੈ ਅਤੇ ਗੈਂਗ ਦੇ ਮੈਂਬਰ ਲੱਕੀ ਨੇ ਕੈਨੇਡਾ ਤੋਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।

ਸਿੱਧੂ ਮੂਸੇਵਾਲੇ ਦੀ ਲਾਸ਼ ਦਾ ਹੋਵੇਗਾ ਪੋਸਟਮਾਟਮ, ਹਸਪਤਾਲ ਦੇ ਬਾਹਰ ਵਧਾਈ ਸੁਰੱਖਿਆ

ਡੀਜੀਪੀ ਨੇ ਕਈ ਖੁਲਾਸੇ ਕਰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਕੋਲ ਇੱਕ ਪ੍ਰਾਈਵੇਟ ਬੁਲੇਟ ਪਰੂਫ ਗੱਡੀ ਸੀ, ਪਰ ਉਹ ਘਟਨਾ ਸਮੇਂ ਆਪਣੇ ਨਾਲ ਨਹੀਂ ਲੈ ਗਿਆ ਸੀ। ਉਨ੍ਹਾਂ ਨੇ ਕਿਹਾ, “ਆਪਣੇ ਘਰ ਤੋਂ ਨਿਕਲਣ ਤੋਂ ਬਾਅਦ, ਮੂਸੇਵਾਲਾ ਮਾਨਸਾ ਜ਼ਿਲ੍ਹੇ ਵਿੱਚ ਦੋ ਹੋਰਾਂ ਨਾਲ ਆਪਣੀ ਗੱਡੀ ਚਲਾ ਰਿਹਾ ਸੀ। ਇਸ ਦੌਰਾਨ 2-2 ਵਾਹਨਾਂ ਨੇ ਅੱਗੇ-ਪਿੱਛੇ ਆ ਕੇ ਉਸ ਦੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਾਧੂ ਬਲ ਵੀ ਭੇਜੇ ਜਾ ਰਹੇ ਹਨ। ਅਸੀਂ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ।

ਇਹ ਵੀ ਪੜ੍ਹੋ :ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ, ਗੀਤਕਾਰਾਂ ਨੇ ਕੀਤਾ ਟਵੀਟ ਕਰ ਕੇ ਦੁੱਖ ਦਾ ਪ੍ਰਗਟਾਵਾ

ABOUT THE AUTHOR

...view details