ਮਾਨਸਾ: ਨਿੱਜੀ ਮਾਮਲੇ ਨੂੰ ਲੈ ਕੇ ਸਰਦੂਲਗੜ੍ਹ ਦਾ ਰਹਿਣ ਵਾਲਾ ਇੱਕ ਵਿਅਕਤੀ ਖੁਦਕੁਸ਼ੀ ਕਰਨ ਲਈ ਜੀਓ ਟਾਵਰ 'ਤੇ ਚੜ੍ਹ ਗਿਆ। ਪੁਲਿਸ ਵੱਲੋਂ ਮੋਬਾਇਲ ਫੋਨ ਰਾਹੀਂ ਗੱਲ ਕਰਕੇ ਉਸ ਨੂੰ ਟਾਵਰ ਤੋਂ ਥੱਲ੍ਹੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ।
ਮਾਨਸਾ: ਜ਼ਮੀਨ ਮਾਮਲੇ ਦਾ ਹੱਲ ਨਾ ਹੋਣ ਕਾਰਨ ਜੀਓ ਟਾਵਰ 'ਤੇ ਚੜ੍ਹਿਆ ਵਿਅਕਤੀ - ਜੀਓ ਟਾਵਰ 'ਤੇ ਚੜ੍ਹਿਆ ਵਿਅਕਤੀ
ਜ਼ਮੀਨ ਮਾਮਲੇ ਦਾ ਹੱਲ ਨਾ ਹੋਣ ਕਾਰਨ ਸਰਦੂਲਗੜ੍ਹ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਜੀਓ ਟਾਵਰ 'ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਬਿਕਰਮ ਨਾਂਅ ਦਾ 40 ਸਾਲਾ ਵਿਅਕਤੀ ਜੋਕਿ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ ਤੇ ਇਸ ਵੇਲੇ ਉਹ ਮਾਨਸਾ ਵਿੱਚ ਰਹਿੰਦਾ ਹੈ। ਉਸ ਦੀ ਜ਼ਮੀਨ ਮਾਮਲੇ ਦਾ ਹੱਲ ਨਾ ਹੋਣ ਕਾਰਨ ਉਸ ਨੇ ਮੋਬਾਇਲ ਟਾਵਰ 'ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਪਿੰਡ ਵਾਲਿਆਂ ਦੇ ਕਹਿਣ ਤੋਂ ਬਾਅਦ ਬਿਕਰਮ ਟਾਵਰ ਤੋਂ ਥਲ੍ਹੇ ਉਤਰ ਗਿਆ।
ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਨੇ ਚਾਰ ਕਨਾਲ ਜ਼ਮੀਨ ਇੱਕ ਵਿਅਕਤੀ ਤੋਂ ਖਰੀਦੀ ਸੀ ਪਰ ਉਹ ਵਿਅਕਤੀ ਨਾ ਤਾਂ ਜ਼ਮੀਨ ਦੀ ਰਜਿਸਟਰੀ ਕਰਵਾ ਰਿਹਾ ਹੈ ਅਤੇ ਨਾ ਹੀ ਉਸ ਨੂੰ ਪੈਸੇ ਵਾਪਸ ਕਰ ਰਿਹਾ ਹੈ। ਇਸ ਬਾਰੇ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਉੱਧਰ ਇਸ ਮਾਮਲੇ ਉੱਤੇ ਪੁਲਿਸ ਕੁੱਝ ਵੀ ਕਹਿਣ ਤੋਂ ਬਚ ਰਹੀ ਹੈ।