ਮਾਨਸਾ:ਇਕ ਪਾਸੇ ਪੰਜਾਬ ਵਿਚ ਨਸ਼ੇ 'ਤੇ ਠੱਲ ਪਾਉਣ ਲਈ ਪੁਲਿਸ ਅਧਿਕਾਰੀ ਪੁਲਿਸ ਪ੍ਰਸ਼ਾਸਨ ਨੇ ਨਕੇਲ ਕੱਸੀ ਹੋਈ ਹੈ ਅਤੇ ਥਾਂ ਥਾਂ ਉੱਤੇ ਤਲਾਸ਼ੀ ਅਭਿਆਨ ਵੀ ਚਲਾਏ ਜਾ ਰਹੇ ਹਨ। ਉਥੇ ਹੀ ਨਸ਼ੇ ਦੇ ਮਾਮਲੇ ਨੂੰ ਲੈ ਕੇ ਲੋਕਾਂ ਵਿਚ ਲੜਾਈਆਂ ਤੱਕ ਹੋ ਰਹੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਮਾਨਸਾ ਤੋਂ ਜਿਥੇ ਹੋਈ ਨਸ਼ੇ ਦੀ ਵਿਕਰੀ ਨੂੰ ਲੈ ਕੇ ਹੋਈ ਲੜਾਈ ਦੌਰਾਨ ਨਸ਼ਾ ਵੇਚਣ ਵਾਲੇ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਿਸ ਨੂੰ ਜਖਮੀਂ ਹਾਲਤ ਦੇ ਵਿੱਚ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਵਿਚ ਭਰਤੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਨਸ਼ਾ ਪੀਂਦਾ ਵੀ ਸੀ ਅਤੇ ਵੇਚਦਾ ਵੀ ਸੀ, ਜਿਸ ਦੇ ਤਹਿਤ ਨਸ਼ੇ ਦੇ ਖਿਲਾਫ ਮੁਹਿੰਮ ਚਲਾਉਣ ਵਾਲਾ ਵਿਅਕਤੀ ਇਹਨਾਂ ਤੋਂ ਖੋਹ ਕੇ ਨਸ਼ਾ ਕਰਦਾ ਸੀ। ਪਰ ਹੁਣ ਉਸ ਵੱਲੋਂ ਕੁਝ ਮਹੀਨਿਆਂ ਤੋਂ ਨਸ਼ਾ ਵੇਚਣਾ ਅਤੇ ਕਰਨਾ ਬੰਦ ਕਰ ਦਿੱਤਾ ਸੀ ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਨੌਜਵਾਨ ਇਨ੍ਹਾਂ ਤੋਂ ਪੈਸੇ ਦੀ ਮੰਗ ਕਰਦਾ ਸੀ।
ਨਸ਼ੇ ਦੀ ਵਿਕਰੀ ਨੂੰ ਲੈ ਕੇ ਆਪਸ 'ਚ ਭਿੜੀਆਂ ਦੋ ਧਿਰਾਂ, ਪੁਲਿਸ ਤੱਕ ਪਹੁੰਚਿਆ ਮਾਮਲਾ 'ਤੇ ਹੋਇਆ ਹੰਗਾਮਾਂ
ਨਸ਼ੇ ਦੇ ਮਾਮਲੇ ਵਿਚ ਹੋਏ ਲੜਾਈ-ਝਗੜੇ ਦੌਰਾਨ ਮਾਨਸਾ ਪੁਲਿਸ ਵੱਲੋ ਚਾਰ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨੌਜਵਾਨ ਦੀ ਹਮਾਇਤ ਤੇ ਮਾਨਸਾ ਦੀਆਂ ਜਥੇਬੰਦੀਆਂ ਗਈਆਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਨਸ਼ਿਆਂ ਦੇ ਖਿਲਾਫ਼ ਲੜਾਈ ਲੜ ਰਿਹਾ ਸੀ, ਜਿਸ ਦੇ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਘਰ ਆ ਕੇ ਡਰਾ ਧਮਕਾ ਰਹੇ ਸਨ: ਪਰ ਉਸ ਕੋਲ ਪੈਸੇ ਨਾ ਹੋਣ ਦੀ ਵਜਾ ਕਾਰਨ ਉਨ੍ਹਾਂ ਵੱਲੋਂ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਕੁੱਟਮਾਰ ਕਰਨ ਵਾਲੇ ਵਿਅਕਤੀ ਤੇ ਕਾਰਵਾਈ ਕੀਤੀ ਜਾਵੇ। ਜ਼ਖਮੀ ਨੌਜਵਾਨ ਦੀ ਪਤਨੀ ਨੇ ਵੀ ਦੋਸ਼ ਲਗਾਉਂਦਿਆਂ ਕਿਹਾ ਕਿ ਉਕਤ ਨੌਜਵਾਨ ਕਈ ਦਿਨਾਂ ਤੋਂ ਉਨ੍ਹਾਂ ਦੇ ਘਰ ਆ ਕੇ ਡਰਾ ਧਮਕਾ ਰਹੇ ਸਨ। ਜਿਸ ਦੇ ਤਹਿਤ ਉਨ੍ਹਾਂ ਵੱਲੋਂ ਹੁਣ ਉਸ ਦੇ ਪਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਖਮੀ ਨੌਜਵਾਨ ਦੀ ਪਤਨੀ ਗ੍ਰਿਫਤਾਰ ਕੀਤੇ ਗਏ। ਨੌਜਵਾਨ ਦੀ ਹਮਾਇਤ ਤੇ ਮੌਕੇ 'ਤੇ ਆਈਆਂ ਜੱਥੇਬੰਦੀਆਂ ਨੇ ਕਿਹਾ ਕਿ ਉਕਤ ਨੌਜਵਾਨ ਨਸ਼ਿਆਂ ਦੇ ਖਿਲਾਫ਼ ਲੜ ਰਿਹਾ ਸੀ ਅਤੇ ਹੁਣ ਪ੍ਰਸ਼ਾਸਨ ਵੱਲੋਂ ਇੱਕ ਨਸ਼ਾ ਵੇਚਣ ਅਤੇ ਕਰਨ ਵਾਲੇ ਦੀ ਸ਼ਿਕਾਇਤ 'ਤੇ ਉਕਤ ਨੌਜਵਾਨ 'ਤੇ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਨੌਜਵਾਨ ਦੀ ਰਿਹਾਈ ਕਰਵਾਉਣ ਦੇ ਲਈ ਜਥੇਬੰਦੀਆਂ ਸੰਘਰਸ਼ ਕਰਨਗੀਆਂ।
ਜੋਸ਼ ਦੇ ਨਾਲ ਹੋਸ਼ ਵੀ ਰੱਖਣਾ ਜ਼ਰੂਰੀ: ਮੌਕੇ 'ਤੇ ਮੌਜੂਦ ਡੀਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਪੁਲਿਸ ਕੋਲ ਸਿਵਲ ਹਸਪਤਾਲ ਵਿੱਚੋ ਸੂਚਨਾ ਆਈ ਸੀ। ਜਦੋਂ ਥਾਣੇਦਾਰ ਨੇ ਜਾ ਕੇ ਪਤਾ ਕੀਤਾ ਤਾਂ ਉਥੇ ਰਣਜੀਤ ਸਿੰਘ ਦੇ ਵਿਅਕਤੀ ਦੇ ਬਿਆਨ ਲਿਖੇ ਤਾਂ ਉਹਨਾਂ ਦੱਸਿਆ ਕਿ ਪਰਵਿੰਦਰ ਸਿੰਘ ਪਹਿਲਾਂ ਉਨ੍ਹਾਂ ਨਾਲ ਨਸ਼ਾ ਕਰਦਾ ਸੀ ਅਤੇ ਉਹ ਕੁਝ ਪੈਸੇ ਪਰਵਿੰਦਰ ਸਿੰਘ ਨੂੰ ਦੇ ਦਿੰਦਾ ਸੀ। ਪਰ ਹੁਣ ਵੀ ਉਸ ਤੋਂ ਪੈਸੇ ਦੀ ਮੰਗ ਕਰਦਾ ਸੀ। ਪੈਸੇ ਨਾ ਦੇਣ ਕਾਰਨ ਪਰਮਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਜਿਸ ਦੇ ਪੁਲਿਸ ਨੇ 307 ਦਾ ਮਾਮਲਾ ਦਰਜ ਕਰ ਕੇ ਪਰਮਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਛੁਡਵਾਉਣਾ ਕੋਈ ਮਾੜੀ ਗੱਲ ਨਹੀਂ ਪਰ ਜੋਸ਼ ਦੇ ਨਾਲ ਹੋਸ਼ ਵੀ ਰੱਖਣਾ ਜ਼ਰੂਰੀ ਹੈ ਇਹ ਨਹੀਂ ਕਿ ਕਿਸੇ ਵਿਅਕਤੀ ਕੋਲੋਂ ਪੈਸੇ ਖੋਹ ਲੈਣੇ ਅਤੇ ਉਸ ਦੀ ਕੁੱਟਮਾਰ ਕਰ ਦੇਈਏ। ਇਹ ਕਾਨੂੰਨ ਦੇ ਖਿਲਾਫ ਹੈ ਅਤੇ ਕਾਨੂੰਨ ਦੀ ਖਿਲਾਫਤ ਕਰਨ ਵਾਲੇ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।