Gift by the fan: ਮੂਸੇਵਾਲਾ ਦੇ ਨੌਜਵਾਨ ਫੈਨ ਨੇ ਪਰਿਵਾਰ ਨੂੰ ਦਿੱਤਾ ਤੋਹਫ਼ਾ, ਤੋਹਫ਼ਾ ਵੇਖ ਕੇ ਭਾਵੁਕ ਹੋਏ ਲੋਕ ਮਾਨਸਾ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਜਾਣ ਤੋ ਬਾਅਦ ਸਿੱਧੂ ਦੇ ਪ੍ਰਸ਼ੰਸਕ ਹਜ਼ਾਰਾਂ ਦੀ ਤਾਦਾਦ ਵਿੱਚ ਪਿੰਡ ਮੂਸੇ ਪਹੁੰਚ ਕੇ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਨ। ਉੱਥੇ ਹੀ ਸਿੱਧੂ ਦੇ ਪ੍ਰਸ਼ੰਸਕ ਸਿੱਧੂ ਦੀ ਯਾਦ ਵਿੱਚ ਸ਼ਰਧਾਂਜਲੀ ਦੇਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਤੋਹਫੇ ਪਰਿਵਾਰ ਨੂੰ ਸੌਂਪ ਰਹੇ ਹਨ।
ਟ੍ਰੈਕਟਰ ਅਤੇ ਥਾਰ ਕਾਰ ਦਾ ਮਾਡਲ: ਮਾਨਸਾ ਜਿਲ੍ਹੇ ਦੇ ਪਿੰਡ ਹਰਿਆਊ ਦੇ 17 ਸਾਲਾ ਦੇ ਨੌਜਵਾਨ ਨੇ ਮੂਸੇਵਾਲਾ ਦੀ ਹਵੇਲੀ, ਟ੍ਰੈਕਟਰ ਅਤੇ ਥਾਰ ਕਾਰ ਦਾ ਮਾਡਲ ਤਿਆਰ ਕਰਕੇ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪਿਆ। ਬੱਚੇ ਵੱਲੋ ਤਿਆਰ ਕੀਤਾ ਗਿਆ ਮਾਡਲ ਜਿਵੇਂ ਹੀ ਨੌਜਵਾਨ ਨੇ ਮਾਪਿਆਂ ਨੂੰ ਸੌਂਪਿਆ। ਮੂਸੇਵਾਲਾ ਦੀ ਥਾਰ ਉੱਤੇ ਲੱਗੀਆਂ ਗੋਲ਼ੀਆਂ ਦੇ ਨਿਸ਼ਾਨ ਵੇਖ ਕੇ ਮੌਕੇ ਉੱਤੇ ਮੌਜੂਦ ਸਾਰੇ ਲੋਕ ਭਾਵੁਕ ਹੋ ਗਏ ਅਤੇ ਮੂਸਾ ਪਹੁੰਚੇ ਲੋਕਾਂ ਨੇ ਤਿਆਰ ਕੀਤੇ ਮਾਡਲਾਂ ਦੇ ਨਾਲ ਆਪਣੀਆਂ ਤਸਵੀਰਾਂ ਵੀ ਕਰਵਾਈਆ।
ਮਾਤਾ ਪਿਤਾ ਇਨਸਾਫ਼ ਦੀ ਮੰਗ ਕਰ ਰਹੇ: ਮਾਡਲ ਤਿਆਰ ਕਰਨ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਇਹ ਕਰੀਬ 7 ਤੋ 8 ਮਹੀਨੇ ਵਿੱਚ ਤਿਆਰ ਕੀਤਾ ਹੈ ਅਤੇ ਉਹ ਇੱਕ ਗਰੀਬ ਪਰਿਵਾਰ ਦੇ ਨਾਲ ਸਬੰਦ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਸ ਦਾ ਸਪਨਾ ਸੀ ਕਿ ਉਹ ਸਿੱਧੂ ਮੂਸੇਵਾਲਾ ਦੇ ਮਾਡਲ ਤਿਆਰ ਕਰਕੇ ਉਸ ਨੂੰ ਖੁੱਦ ਆਪਣੇ ਹੱਥੀ ਭੇਂਟ ਕਰੇ, ਪਰ ਮੂਸੇਵਾਲਾ ਇਸ ਦੁਨੀਆਂ ਵਿੱਚ ਨਹੀਂ ਰਿਹਾ ਜਿਸ ਦਾ ਉਨ੍ਹਾ ਨੂੰ ਦੁੱਖ ਹੈ ਅਤੇ ਅੱਜ ਉਨ੍ਹਾਂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਤਿਆਰ ਕੀਤੇ ਮਾਡਲ ਨੂੰ ਭੇਂਟ ਕੀਤਾ ਹੈ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਸਰਕਾਰ ਉੱਤੇ ਸਵਾਲ ਵੀ ਉਠਾ ਰਹੇ ਹਨ। ਸਿੱਧੂ ਦੇ ਪਿਤਾ ਨੇ ਜ਼ਿਕਰ ਕੀਤਾ ਹੈ ਕਿ ਉਹ ਸਾਰਿਆਂ ਆਗੂਆਂ ਨੂੰ ਮਿਲ ਚੁੱਕੇ ਹਨ ਪਰ ਕਿਸੇ ਨੇ ਵੀ ਇਨਸਾਫ ਨਹੀ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਸਿੱਧੂ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਇਹ ਵੀ ਪੜ੍ਹੋ:Helper Beaten in Bathinda: ਰਾਸ਼ਨ ਕਾਰਡ ਕੱਟੇ ਜਾਣ ਤੋਂ ਖ਼ਫ਼ਾ ਨੌਜਵਾਨ ਨੇ ਹੈਲਪਰ ਦੀ ਕੀਤੀ ਕੁੱਟਮਾਰ, ਵੀਡੀਓ ਹੋਈ ਵਾਇਰਲ
29 ਮਈ 2022 ਨੂੰ ਮੂਸੇਵਾਲਾ ਦਾ ਕਤਲ:ਦੱਸ ਦਈਏ ਕਾਰ ਸਵਾਰ ਸ਼ੂਟਰਾਂ ਦੇ ਮੋਡਿਊਲਾਂ ਨੇ ਪੰਜਾਬ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਘੇਰ ਕੇ ਗੋਲੀਆਂ ਮਾਰ ਕੇ ਕਤਲ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਵਿੱਚ ਕੁਝ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 2 ਨੂੰ ਮੁਕਾਬਲੇ ਵਿੱਚ ਮਾਰ ਮੁਕਾਇਆ ਹੈ।