ਪੰਜਾਬ

punjab

ETV Bharat / state

ਸ਼ਹੀਦ ਔਰਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸੰਬੰਧੀ ਕਿਸਾਨਾਂ ਨੇ ਦਿੱਤੀ ਚੰਨੀ ਸਰਕਾਰ ਨੂੰ ਚਿਤਾਵਨੀ

ਦਿੱਲੀ ਬਾਰਡਰ (Delhi Border) 'ਤੇ ਖੇਤੀ ਕਾਨੂੰਨਾਂ (Agricultural laws) ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਤੋਂ ਆ ਰਹੀਆਂ ਔਰਤਾਂ 'ਤੇ ਟਿੱਪਰ ਚੜ੍ਹ ਜਾਣ ਕਾਰਨ ਪਿੰਡ ਖੀਵਾ ਦਿਆਲੂ ਦੀਆਂ ਤਿੰਨ ਔਰਤਾਂ ਸ਼ਹੀਦ ਹੋ ਗਈਆਂ ਸਨ ਅਤੇ ਦੋ ਔਰਤਾਂ ਅਜੇ ਵੀ ਹਸਪਤਾਲ ਦੇ ਵਿੱਚ ਜਖ਼ਮੀ ਹਾਲਤ ਦੌਰਾਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀਆਂ ਹਨ।

ਸ਼ਹੀਦ ਔਰਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸੰਬੰਧੀ ਕਿਸਾਨਾਂ ਨੇ ਦਿੱਤੀ ਚੰਨੀ ਸਰਕਾਰ ਨੂੰ ਚਿਤਾਵਨੀ
ਸ਼ਹੀਦ ਔਰਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸੰਬੰਧੀ ਕਿਸਾਨਾਂ ਨੇ ਦਿੱਤੀ ਚੰਨੀ ਸਰਕਾਰ ਨੂੰ ਚਿਤਾਵਨੀ

By

Published : Nov 2, 2021, 2:39 PM IST

ਮਾਨਸਾ:ਦਿੱਲੀ ਟਿੱਕਰੀ ਬਾਰਡਰ (Delhi Tikri Border) 'ਤੇ ਖੇਤੀ ਕਾਨੂੰਨਾਂ (Agricultural laws) ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਤੋਂ ਆ ਰਹੀਆਂ ਔਰਤਾਂ 'ਤੇ ਟਿੱਪਰ ਚੜ੍ਹ ਜਾਣ ਕਾਰਨ ਪਿੰਡ ਖੀਵਾ ਦਿਆਲੂ ਦੀਆਂ ਤਿੰਨ ਔਰਤਾਂ ਸ਼ਹੀਦ ਹੋ ਗਈਆਂ ਸਨ ਅਤੇ ਦੋ ਔਰਤਾਂ ਅਜੇ ਵੀ ਹਸਪਤਾਲ ਦੇ ਵਿੱਚ ਜਖ਼ਮੀ ਹਾਲਤ ਦੌਰਾਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀਆਂ ਹਨ।

ਪੰਜਾਬ ਸਰਕਾਰ (Government of Punjab) ਵੱਲੋਂ ਇਨ੍ਹਾਂ ਔਰਤਾਂ ਨੂੰ ਪੰਜ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ, ਪਰ ਕਿਸਾਨਾਂ ਵੱਲੋਂ ਮਾਨਸਾ ਵਿਖੇ ਇਨ੍ਹਾਂ ਪਰਿਵਾਰਾਂ ਨੂੰ ਦੱਸ ਲੱਖ ਰੁਪਏ ਮੁਆਵਜਾ ਸਰਕਾਰੀ ਨੌਕਰੀ ਅਤੇ ਪੂਰਨ ਕਰਜ਼ ਮਾਫ ਕਰਨ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ (DC office) ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਸ਼ਹੀਦ ਔਰਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸੰਬੰਧੀ ਕਿਸਾਨਾਂ ਨੇ ਦਿੱਤੀ ਚੰਨੀ ਸਰਕਾਰ ਨੂੰ ਚਿਤਾਵਨੀ

ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਭੋਲਾ ਸਿੰਘ ਨੇ ਕਿਹਾ ਕਿ ਦਿੱਲੀ ਵਿਖੇ ਸ਼ਹੀਦ ਹੋਈਆਂ ਔਰਤਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੱਸ ਲੱਖ ਰੁਪਏ ਮੁਆਵਜਾ ਸਰਕਾਰੀ ਨੌਕਰੀ ਅਤੇ ਪੂਰਨ ਕਰਜ਼ ਮੁਆਫ ਕਰੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਪੰਜਾਹ ਪੰਜਾਹ ਲੱਖ ਰੁਪਏ ਮੁਆਵਜਾ ਦੇ ਸਕਦੀ ਹੈ ਤਾਂ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕਿਉਂ ਕਰ ਰਹੀ ਹੈ।

ਉਨ੍ਹਾਂ ਚੰਨੀ ਸਰਕਾਰ (Channi government) ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਨ੍ਹਾਂ ਦਾ ਪੂਰਨ ਕਰਜ਼ ਮੁਆਫ ਕੀਤਾ ਜਾਵੇ।

ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅੱਜ ਇਸ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਉਨ੍ਹਾਂ ਵੱਲੋਂ ਸਿੱਖ ਦਿਨਾਂ ਸੰਕੇਤਕ ਧਰਨਾ ਰੱਖਿਆ ਗਿਆ ਹੈ। ਜੇਕਰ ਸਰਕਾਰ ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਉਥੇ ਭੋਲਾ ਸਿੰਘ ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨ ਬੀਬੀਆਂ ਦੇ ਭੋਗ ਦੀ ਰਸਮ ਦੌਰਾਨ ਕਿਸੇ ਵੀ ਸਿਆਸੀ ਨੇਤਾ ਨੂੰ ਸਟੇਜ ਤੇ ਬੋਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪਰ ਜੇਕਰ ਸਰਕਾਰ ਸ਼ਹੀਦ ਬੀਬੀਆਂ ਦੇ ਪਰਿਵਾਰਾਂ ਨੂੰ ਕਰਜ਼ਾ ਮੁਆਫ਼ ਕਰਨ ਸੰਬੰਧੀ, ਨੌਕਰੀ ਦੇਣ ਸੰਬੰਧੀ ਜਾਂ ਫਿਰ ਬਣਦੇ ਮੁਆਵਜ਼ੇ ਦਾ ਐਲਾਨ ਕਰਦੀ ਹੈ ਤਾਂ ਇਸ ਐਲਾਨ ਲਈ ਕੁਝ ਸਮਾਂ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:ਟਿਕਰੀ ਬਾਰਡਰ ’ਤੇ ਵੱਡਾ ਹਾਦਸਾ, ਮਾਨਸਾ ਜ਼ਿਲ੍ਹੇ ਨਾਲ ਸਬੰਧਤ ਸਨ ਔਰਤਾਂ

ABOUT THE AUTHOR

...view details