ਪੰਜਾਬ

punjab

ਕਿਸਾਨ ਜਥੇਬੰਦੀਆਂ ਵੱਲੋਂ ਮਾਨਸਾ ਰੇਲਵੇ ਸਟੇਸ਼ਨ ’ਤੇ ਧਰਨਾ ਲਗਾਤਾਰ ਜਾਰੀ

By

Published : Jan 18, 2021, 2:10 PM IST

ਕਿਸਾਨ ਆਗੂ ਛੱਜੂ ਰਾਮ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਵਿਰੋਧੀ ਕਾਨੂੰਨਾਂ ਨੂੰ ਕਿਸਾਨ ਮਜ਼ਦੂਰ, ਦੁਕਾਨਦਾਰ, ਆੜ੍ਹਤੀਏ ਅਤੇ ਛੋਟੇ ਕਾਰੋਬਾਰੀ ਨੂੰ ਖ਼ਤਮ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ 5 ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ ਗਿਆ।

ਤਸਵੀਰ
ਤਸਵੀਰ

ਮਾਨਸਾ: ਖੇਤੀ ਕਾਨੂੰਨ ਦੇ ਵਿਰੋਧ ’ਚ ਲਗਾਤਾਰ ਸੰਘਰਸ਼ ਤਿੱਖਾ ਹੁੰਦਾ ਜਾ ਰਿਹਾ ਹੈ , ਹੁਣ ਕਿਸਾਨ ਜਥੇਬੰਦੀਆਂ ਦੇ ਆਗੂ ਪੰਜਾਬ ਵਿੱਚ ਰਹਿ ਕੇ ਟਰੈਕਟਰ ਮਾਰਚ ਦੀ ਲਾਮਬੰਦੀ ਕਰ ਰਹੇ ਹਨ। ਇਸੇ ਲੜੀ ਤਹਿਤ ਭੈਣੀਬਾਘਾ ਅਤੇ ਨਾਲ ਪੰਜ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੋ ਸਾਡਾ ਯੁੱਧ ਕੇਂਦਰ ਸਰਕਾਰ ਵਿਰੁੱਧ ਚੱਲ ਰਿਹਾ ਹੈ ਇਹ ਉਦੋਂ ਤੱਕ ਚੱਲਦਾ ਰਹੇਗਾ ਜਿੰਨਾ ਚਿਰ ਕਾਰਪੋਰੇਟ ਦੀ ਦਲਾਲ ਮੋਦੀ ਸਰਕਾਰ ਇਨ੍ਹਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਕਰਦੀ।

21 ਜਨਵਰੀ ਤੋਂ ਹੀ ਕਿਸਾਨ ਟਰੈਕਟਰਾਂ ਸਮੇਤ ਪਹੁੰਚਣ ਸ਼ੁਰੂ ਹੋ ਜਾਣਗੇ ਦਿੱਲੀ

ਕਿਸਾਨ ਆਗੂ ਛੱਜੂ ਰਾਮ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਵਿਰੋਧੀ ਕਾਨੂੰਨਾਂ ਨੂੰ ਕਿਸਾਨ ਮਜ਼ਦੂਰ, ਦੁਕਾਨਦਾਰ, ਆੜ੍ਹਤੀਏ ਅਤੇ ਛੋਟੇ ਕਾਰੋਬਾਰੀ ਨੂੰ ਖ਼ਤਮ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਕੱਲ ਉਨ੍ਹਾਂ ਵੱਲੋਂ 5 ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ ਗਿਆ।

ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਤੇ ਬੰਦਾ ਸਿੰਘ ਬਹਾਦੁਰ ਦੁਆਰਾ ਚਲਾਏ ਅੰਦੋਲਨ ਤੋਂ ਕਿਸਾਨ ਹਨ ਪ੍ਰਭਾਵਿਤ

ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਇਹ ਘੋਲ ਭਾਵੇਂ ਦਹਾਕਿਆਂ ਬੱਧੀ ਕਿਉਂ ਨਾ ਚਲਾਉਣਾ ਪਵੇ।ਉਨ੍ਹਾਂ ਦੱਸਿਆ ਕਿ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ 'ਪੱਗੜੀ ਸੰਭਾਲ ਜੱਟਾ' ਮੁਜ਼ਾਰਾ ਅੰਦੋਲਨ ਅਤੇ ਇਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਚਲਾਏ ਗਏ ਅੰਦੋਲਨ ਤੋਂ ਸੇਧ ਲੈ ਕੇ ਹੀ ਕਿਸਾਨਾਂ ਨੇ ਦਿੱਲੀ ਦੇ ਨਾਲ ਟੱਕਰ ਲਈ ਹੈ। ਉਨ੍ਹਾ ਕਿਹਾ ਕਿ ਕਿਸਾਨ ਮੋਦੀ ਸਰਕਾਰ ਦੇ ਧਰਮਾਂ ਜਾਤਾਂਂ ਦੇ ਸ਼ਿਕੰਜੇ ’ਚ ਨਹੀਂ ਆਉਣਗੇ।

ABOUT THE AUTHOR

...view details