ਮਾਨਸਾ 'ਚ ਡੇਅਰੀ ਵਿਕਾਸ ਵਿਭਾਗ ਨੇ ਜਾਗਰੂਕਤਾ ਕੈਂਪ ਲਗਾਇਆ
ਮਾਨਸਾ: ਨੇੜਲੇ ਪਿੰਡ ਕੋਟੜਾ ਵਿਖੇ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਦੁੱਧ ਜਾਗਰੂਕਤਾ ਅਤੇ ਪਸ਼ੂਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੇ ਬਚਾਅ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।
Mansa
ਇਸ ਮੌਕੇ ਡਿਪਟੀ ਡਾਇਰੈਕਟਰ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ ਜਿਸ ਵਿੱਚ ਪਸ਼ੂ ਪਾਲਣ ਕਰਕੇ ਡੇਅਰੀ ਚਲਾਈ ਜਾ ਸਕਦੀ ਹੈ ਤੇ ਦੁੱਧ ਵੇਚ ਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਦੁੱਧ ਦੀ ਮਾਤਰਾ ਤੇ ਪਸ਼ੂਆਂ ਵਿੱਚ ਦੁੱਧ ਵਧਾਉਣ ਦੇ ਲਈ ਜਾਗਰੂਕ ਕੀਤਾ।