ਪੰਜਾਬ

punjab

ਮਰੀਜ਼ ਨੂੰ ਗਲਤ ਖ਼ੂਨ ਚੜਾਉਣ ’ਤੇ ਕੰਜ਼ਿਊਮਰ ਕੋਰਟ ਨੇ ਲਾਇਆ ਜ਼ੁਰਮਾਨਾ

ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀਆਂ ਲਾਹਪਰਵਾਹੀਆਂ ਸਾਹਮਣੇ ਆਉਦੀਆਂ ਹੀ ਰਹਿੰਦੀਆਂ ਹਨ। ਹੁਣ ਮਾਨਸਾ ਦੇ ਰਹਿਣ ਵਾਲੇ ਸੁਭਾਸ਼ ਜੋ ਕਿ ਗਲਤ ਖ਼ੂਨ ਚੜ੍ਹਾਏ ਜਾਣ ਕਾਰਨ ਉਮਰ ਭਰ ਲਈ ਕਾਲੇ ਪੀਲੀਏ ਦਾ ਰੋਗੀ ਹੋ ਗਿਆ ਹੈ।

By

Published : Dec 18, 2020, 10:20 PM IST

Published : Dec 18, 2020, 10:20 PM IST

ਤਸਵੀਰ
ਤਸਵੀਰ

ਮਾਨਸਾ: ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀਆਂ ਲਾਹਪਰਵਾਹੀਆਂ ਸਾਹਮਣੇ ਆਉਦੀਆਂ ਹੀ ਰਹਿੰਦੀਆਂ ਹਨ। ਹੁਣ ਮਾਨਸਾ ਦੇ ਰਹਿਣ ਵਾਲੇ ਸੁਭਾਸ਼ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਗਲਤ ਖ਼ੂਨ ਚੜ੍ਹਾਏ ਜਾਣ ਕਾਰਨ ਉਮਰ ਭਰ ਲਈ ਕਾਲੇ ਪੀਲੀਏ ਦਾ ਰੋਗੀ ਹੋ ਗਿਆ ਹੈ। ਸੁਭਾਸ਼ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕਿ ਉਹ ਦਿਸੰਬਰ 2015 ’ਚ ਸਿਵਲ ਹਸਪਤਾਲ ਵਿੱਚ ਡੇਂਗੂ ਰੋਗ ਨਾਲ ਪੀੜ੍ਹਤ ਹੋਣ ਕਾਰਣ ਦਾਖਲ ਹੋਇਆ ਸੀ। ਜਿੱਥੇ ਉਹ ਇਲਾਜ ਦੌਰਾਨ ਕਈ ਦਿਨ ਹਸਪਤਾਲ ਵਿੱਚ ਭਰਤੀ ਰਿਹਾ।

ਵੇਖੋ ਵਿਡੀਉ

ਹਸਪਤਾਲ ਵਲੋਂ ਛੁੱਟੀ ਮਿਲਣ ਤੋਂ ਤਿੰਨ ਚਾਰ ਮਹੀਨੇ ਬਾਅਦ ਉਸਨੂੰ ਸਿਹਤ ਸਬੰਧੀ ਦੁਬਾਰਾ ਸਮੱਸਿਆ ਪੈਦਾ ਹੋ ਗਈ ਤਾਂ ਉਸਨੇ ਪਹਿਲਾਂ ਇਲਾਜ ਕਰਨ ਵਾਲੇ ਡਾਕਟਰ ਨਾਲ ਸੰਪਰਕ ਕੀਤਾ। ਡਾਕਟਰ ਵੱਲੋਂ ਜਾਂਚ ਵਿੱਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਹੁਣ ਸੁਭਾਸ਼ ਕਾਲ਼ਾ ਪੀਲਿਆ (ਹੇਪੇਟਾਇਟਿਸ-ਸੀ) ਰੋਗ ਦਾ ਸ਼ਿਕਾਰ ਹੋ ਚੁੱਕਿਆ ਸੀ। ਜਿਸਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਪ੍ਰੰਤੂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ।


ਇਸ ਮੌਕੇ ਵਕੀਲ ਦੀਪਇੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਸਟਾਫ ਵੱਲੋਂ ਗਲਤ ਖ਼ੂਨ ਚੜ੍ਹਾਏ ਜਾਣ ਕਾਰਣ ਸੁਭਾਸ਼ ਚੰਦ ਹਮੇਸ਼ਾ ਲਈ ਪੀਲਿਆ ਰੋਗ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਵੱਲੋਂ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ, ਅਦਾਲਤ ’ਚ ਲਗਭਗ ਚਾਰ ਸਾਲ ਕੇਸ ਚੱਲਣ ਮਗਰੋਂ ਜੱਜ ਨੇ ਬਲਡ ਬੈਂਕ ਦੇ ਕਰਮਚਾਰੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਿਹਤ ਵਿਭਾਗ ਨੂੰ ਦੋ ਲੱਖ ਰੁਪਏ ਜ਼ੁਰਮਾਨਾ ਭਰਨ ਦਾ ਆਦੇਸ਼ ਦਿੱਤਾ ਹੈ ਜੋ 45 ਦਿਨ ਵਿੱਚ ਭਰਨਾ ਹੋਵੇਗਾ।

ABOUT THE AUTHOR

...view details