ਬੁਢਲਾਡਾ: ਪਿਛਲੇ ਦਿਨੀ ਬੋਹਾ ਪੁਲਿਸ ਨੇ ਰਿਓਂਦ ਖੁਰਦ ਵਿਖੇ ਬਹੁਤ ਵੱਡੇ ਗਿਰੋਹ ਨੂੰ ਕਾਬੂ ਕੀਤਾ। ਜਿਸ ਵਿੱਚ ਪਿੰਡ ਦੇ ਸਾਬਕਾ ਸਰਪੰਚਣੀ ਦੇ ਪੁੱਤਰ ਸਿਕੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਜੋ ਕਿ ਅਕਾਲੀ ਦਲ ਪਾਰਟੀ ਨਾਲ ਸਬੰਧਿਤ ਹੈ। ਇਹ ਗਿਰੋਹ ਨੇੜੇ ਦੇ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਫ਼ਿਲਮੀ ਅੰਦਾਜ਼ ਵਿੱਚ ਫੋਨ 'ਤੇ ਫਸਾ ਕੇ ਫਿਰ ਵਿਆਹ ਰਚਾ ਕੇ ਅਗਲੇ ਦਿਨ ਸਭ ਕੁਝ ਲੈ ਕੇ ਫਰਾਰ ਹੋ ਜਾਂਦਾ ਸੀ। ਜਾਣਕਾਰੀ ਅਨੁਸਾਰ ਇਹ ਗਿਰੋਹ 5-6 ਮਹੀਨਿਆਂ ਵਿੱਚ ਬਹੁਤ ਵਿਆਹ ਕਰ ਚੁੱਕੇ ਸੀ।
ਲੁਟੇਰੀ ਦੁਲਹਨ ਦੇ ਸਤਾਏ ਪਰਿਵਾਰ ਨੇ ਲਗਾਈ ਇਨਸਾਫ ਲਈ ਫਰਿਆਦ - sho boha
ਪਿੰਡ ਰਿਓਂਦ ਖੁਰਦ ਵਿਖੇ ਇੱਕ ਪਰਿਵਾਰ ਨੇ ਅਕਾਲੀ ਆਗੂ 'ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨੂੰ ਵਿਆਹ ਕਰਵਾ ਕੇ ਲੁੱਟ ਕਰਨ ਵਾਲੇ ਗੈਂਗ ਵਿੱਚ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਕਾਲੀ ਆਗੂ ਨੇ ਪੁਰਾਣੀ ਰੰਜਿਸ਼ ਤਹਤਿ ਫਸਾਇਆ ਹੈ।
ਇਸੇ ਗੈਂਗ ਤੋਂ ਪੀੜਿਤ ਇੰਦਰਜੀਤ ਅਤੇ ਉਸ ਦੇ ਦੋਸਤ ਜੋ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਹਨ। ਇੰਦਰਜੀਤ ਦੀ ਪਤਨੀ ਸਿਮਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਉੱਤੇ ਸਿਕੰਦਰ ਸਿੰਘ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਆਪਣੇ ਗਿਰੋਹ ਵੱਲੋਂ ਝੂਠਾ ਪਰਚਾ ਦਰਜ ਕਰਵਾਇਆ ਤੇ ਉਸ ਨੇ ਇਹ ਵੀ ਦੱਸਿਆ ਕਿ ਗਿਰੋਹ ਵਾਲੇ ਕੇਸ ਵਿੱਚ ਸਿਕੰਦਰ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋਈ ਕਿਓਂਕਿ ਜਿਨ੍ਹਾਂ ਚਿਰ ਸਿਕੰਦਰ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਨ੍ਹਾਂ ਚਿਰ ਸੱਚ ਸਾਹਮਣੇ ਨਹੀਂ ਆਉਂਦਾ। ਪੁਲਿਸ ਛੇਤੀ ਤੋਂ ਛੇਤੀ ਸਿਕੰਦਰ ਸਿੰਘ ਨੂੰ ਗ੍ਰਿਫ਼ਤਾਰ ਕਰੇ ਤਾਂ ਜੋ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ।
ਉੱਥੇ ਹੀ ਐਸਐਚਓ ਬੋਹਾ ਸੰਦੀਪ ਤੋਂ ਜਾਣਕਾਰੀ ਲੈਣ 'ਤੇ ਉਨ੍ਹਾਂ ਨੇ ਦੱਸਿਆ ਕਿ ਕੇਸ ਦੀ ਕਾਰਵਾਈ ਚੱਲ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਛੇਤੀ ਹੀ ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਏਗਾ।