ਲੁਧਿਆਣਾ: ਸ਼ਹਿਰ ਦੇ ਟਿੱਬਾ ਰੋਡ ਦੀ ਰਹਿਣ ਵਾਲੀ ਚਰਨਪ੍ਰੀਤ ਕੌਰ ਨਾਂਅ ਦੀ ਮਹਿਲਾ ਨੇ ਆਪਣੇ ਹੀ ਪਤੀ 'ਤੇ ਦੇਹ ਵਪਾਰ ਚਲਾਉਣ ਦੇ ਦੋਸ਼ ਲਗਾਏ ਹਨ। ਮਹਿਲਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਵੱਲੋਂ ਲੁਧਿਆਣਾ ਦੇ ਘੁਮਾਰ ਮੰਡੀ ਇਲਾਕੇ 'ਚ ਇੱਕ ਸਪਾ ਸੈਂਟਰ 'ਤੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਆਪਣੇ ਪਤੀ 'ਤੇ ਦੋਸ਼ ਲਗਾਉਂਦਿਆਂ ਮਹਿਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਿੱਲੀ ਤੋਂ ਵਿਦੇਸ਼ੀ ਕੁੜੀਆਂ ਮੰਗਵਾ ਕੇ ਵੱਡੇ ਪੱਧਰ 'ਤੇ ਦੇਹ ਵਪਾਰ ਚਲਾਇਆ ਜਾ ਰਿਹਾ ਹੈ।
ਮਹਿਲਾ ਨੇ ਆਪਣੇ ਹੀ ਪਤੀ 'ਤੇ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਲਾਏ ਦੋਸ਼ ਇਸ ਮਾਮਲੇ ਸਬੰਧੀ ਮਹਿਲਾ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਵੀ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਲਾ ਨੇ ਕਿਹਾ ਕਿ ਸਪਾ ਸੈਂਟਰ ਵਿੱਚ ਵਿਦੇਸ਼ੀ ਮਹਿਲਾਵਾਂ ਨੂੰ ਦਿੱਲੀ ਤੋਂ ਬੁਲਾ ਕੇ ਉਨ੍ਹਾਂ ਕੋਲੋ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਪਾ ਸੈਂਟਰ ਵਿੱਚ ਨਸ਼ੇ ਦਾ ਸੇਵਨ ਕੀਤੇ ਜਾਣ ਦੇ ਦੋਸ਼ ਵੀ ਲਗਾਏ ਹਨ।
ਮਹਿਲਾ ਨੇ ਪੁਲਿਸ ਮਹਿਕਮੇ ਅਤੇ ਸਿਆਸੀ ਆਗੂਆਂ ਦੇ ਵੀ ਇਸ ਧੰਦੇ ਵਿੱਚ ਰਲੇ ਹੋਣ ਦੇ ਦੋਸ਼ ਲਗਾਏ ਹਨ। ਮਹਿਲਾ ਨੇ ਕਿਹਾ ਕਿ ਪੁਲਿਸ ਵੱਲੋਂ ਉਸ ਦੀ ਸ਼ਿਕਾਇਤ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ ਜਦਕਿ ਕਈ ਸਿਆਸੀ ਆਗੂ ਉਸ ਨੂੰ ਕਹਿੰਦੇ ਹਨ ਕਿ ਉਹ ਵੀ ਇਸ ਧੰਦੇ ਵਿੱਚ ਰਲ ਕੇ ਕੰਮ ਕਰੇ।
ਇਹ ਵੀ ਪੜ੍ਹੋ: ਵੀਡੀਓ ਵਾਇਰਲ: ਮਾਂ ਨੇ ਬੇਰਹਿਮੀ ਨਾਲ ਕੁੱਟਿਆ 3 ਸਾਲਾ ਬੱਚਾ
ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਤਹਿਤ ਉੱਥੇ ਰੇਡ ਕੀਤੀ ਗਈ ਪਰ ਕੁਝ ਨਹੀਂ ਮਿਲਿਆ। ਮਹਿਲਾ ਕੋਲ ਨਾ ਹੀ ਕੋਈ ਸਬੂਤ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਕੋਲ ਕੋਈ ਸਬੂਤ ਹੈ ਤਾਂ ਪੁਲਿਸ ਨੂੰ ਦੇਵੇ, ਤਾਂ ਜੋ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਖੁਫ਼ੀਆ ਤਰੀਕੇ ਨਾਲ ਅਜਿਹੀਆਂ ਥਾਵਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ, ਜੇਕਰ ਅਜਿਹਾ ਕੁਝ ਗ਼ੈਰ-ਕਾਨੂੰਨੀ ਮਿਲਦਾ ਹੈ ਤਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।