ਲੁਧਿਆਣਾ: ਭਾਖੜਾ ਡੈਮ ਤੋਂ ਵੱਡੀ ਤਦਾਦ 'ਚ ਪਾਣੀ ਛੱਡਣ ਤੋਂ ਬਾਅਦ ਰੋਪੜ ਰਾਂਹੀ ਹੁਣ ਪਾਣੀ ਲੁਧਿਆਣਾ ਪਹੁੰਚ ਗਿਆ ਹੈ। ਲੁਧਿਆਣਾ ਵਿਖੇ ਸਤਲੁਜ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ ਇੱਕ ਪੁਆਇੰਟ ਹੀ ਥੱਲੇ ਹੈ। ਨਹਿਰੀ ਵਿਭਾਗ ਦੇ ਜੇਈ ਨੇ ਦੱਸਿਆ ਕਿ ਪਾਣੀ ਬੀਤੀ ਸ਼ਾਮ ਤੋਂ ਲਗਭਗ ਪੰਜ ਫੁੱਟ ਉੱਤੇ ਵੱਧ ਚੁੱਕਾ ਹੈ। ਸਥਾਨਕ ਵਾਸੀਆਂ ਨੇ ਜਿੱਥੇ ਇਸ ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਸ਼ਾਸਨ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਲੁਧਿਆਣਾ 'ਚ ਸਤਲੁਜ ਦਾ ਪਾਣੀ ਖਤਰੇ ਦੇ ਨਿਸ਼ਾਨ ਦੇ ਨੇੜੇ - ਸਤਲੁਜ 'ਚ ਵਧਿਆ ਪਾਣੀ ਦਾ ਪੱਧਰ
ਭਾਖੜਾ ਡੈਮ ਤੋਂ ਵੱਡੀ ਤਦਾਦ 'ਚ ਪਾਣੀ ਛੱਡਣ ਤੋਂ ਬਾਅਦ ਰੋਪੜ ਰਾਂਹੀ ਹੁਣ ਪਾਣੀ ਲੁਧਿਆਣਾ ਪਹੁੰਚ ਗਿਆ ਹੈ। ਲੁਧਿਆਣਾ ਵਿਖੇ ਸਤਲੁਜ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ ਇੱਕ ਪਾਇੰਟ ਹੀ ਥੱਲੇ ਹੈ। ਸਥਾਨਕ ਵਾਸੀਆਂ ਨੇ ਜਿੱਥੇ ਇਸ 'ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਸ਼ਾਸਨ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਰੋਪੜ ਦੇ ਕਈ ਪਿੰਡਾਂ ਵਿੱਚ ਹੜ੍ਹ ਦੀ ਸਥਿਤੀ, ਜਲੰਧਰ 'ਚ 81 ਪਿੰਡ ਖਾਲੀ ਕਰਵਾਉਣ ਦੇ ਹੁਕਮ
ਉਨ੍ਹਾਂ ਕਿਹਾ ਕਿ ਫ਼ੌਜ ਅਤੇ ਐਨਡੀਆਰਐਫ ਨੂੰ ਹਰ ਪਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਹੜ੍ਹ ਜਿਹੇ ਹਾਲਾਤ ਪੈਦਾ ਹੋਣ 'ਤੇ ਉਨ੍ਹਾਂ ਨੂੰ ਤੁਰੰਤ ਸੂਚਨਾ ਦੇ ਦਿੱਤੀ ਜਾਵੇਗੀ। ਲਗਾਤਾਰ ਪੈ ਰਹੇ ਮੀਂਹ ਅਤੇ ਭਾਖੜਾ ਡੈਮ ਤੋਂ ਛੱਡੇ ਪਾਣੀ ਕਾਰਨ ਸਤਲੁਜ ਦਰਿਆ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਹਾਲਾਂਕਿ ਲੋਕ ਫਲੱਡ ਤੋਂ ਪਾਣੀ ਦਾ ਪੱਧਰ ਇੱਕ ਪੁਆਇੰਟ ਹੇਠਾਂ ਹੈ ਪਰ ਜਿਵੇਂ-ਜਿਵੇਂ ਪਾਣੀ ਦਾ ਪੱਧਰ ਵੱਧ ਰਿਹਾ ਹੈ ਲੱਗਦਾ ਹੈ ਕਿ ਪਾਣੀ ਜਲਦ ਹੀ ਇੱਕ ਪੁਆਇੰਟ ਵੀ ਪਾਰ ਕਰ ਜਾਵੇਗਾ।