ਲੁਧਿਆਣਾ:ਸ਼ਹਿਰ ਦੇਗਾਂਧੀ ਨਗਰ ਵਿਚ ਆਪਣੇ ਘਰ ਦੀ ਤੀਸਰੀ ਮੰਜਿਲ ’ਤੇ ਬੂਟਿਆਂ ਨੂੰ ਪਾਣੀ ਦੇਣ ਗਿਆ 45 ਸਾਲਾਂ ਹਰਵਿੰਦਰ ਸਿੰਘ ਖੂਨ ਨਾਲ ਲੱਥ ਪੱਥ ਮਿਲਿਆ। ਪਰਿਵਾਰ ਵਾਲਿਆਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਸ਼ਾਮ ਚਾਰ ਵਜੇ ਹਰਵਿੰਦਰ ਸਿੰਘ ਤੀਸਰੀ ਮੰਜਿਲ ਤੇ ਗਿਆ ਜਦ 6 ਵਜੇ ਤਕ ਵਾਪਿਸ ਨਹੀਂ ਆਇਆ ਤਾ ਪਰਿਵਾਰ ਵਾਲਿਆਂ ਨੇ ਉਪਰ ਜਾ ਕੇ ਦੇਖਿਆ ਤਾ ਖੂਨ ਨਾਲ ਲੱਥ ਪੱਥ ਬੇਹੋਸ਼ੀ ਦੀ ਹਾਲਤ ’ਚ ਪਿਆ ਸੀ।
ਘਰ ਦੀ ਛੱਤ ’ਤੇ ਬੂਟਿਆਂ ਨੂੰ ਪਾਣੀ ਦੇਣ ਗਿਆ ਵਿਅਕਤੀ, ਖ਼ੂਨ ਨਾਲ ਮਿਲਿਆ ਲੱਥ-ਪੱਥ - ਘਰ ਦੀ ਛੱਤ ’ਤੇ
ਸ਼ਹਿਰ ਦੇ ਗਾਂਧੀ ਨਗਰ ਵਿਚ ਆਪਣੇ ਘਰ ਦੀ ਤੀਸਰੀ ਮੰਜਿਲ ’ਤੇ ਬੂਟਿਆਂ ਨੂੰ ਪਾਣੀ ਦੇਣ ਗਿਆ 45 ਸਾਲਾਂ ਹਰਵਿੰਦਰ ਸਿੰਘ ਖੂਨ ਨਾਲ ਲੱਥ ਪੱਥ ਮਿਲਿਆ।
ਤਫ਼ਤੀਸ਼ ਕਰਦੇ ਹੋਏ ਜਾਂਚ ਅਧਿਕਾਰੀ
ਇਹ ਹਾਦਸੇ ਤੋਂ ਤੁਰੰਤ ਬਾਅਦ ਪਰਿਵਾਰ ਵਾਲੇ ਜਖ਼ਮੀ ਹਰਵਿੰਦਰ ਨੂੰ ਹਸਪਤਾਲ ਲੈ ਗਏ। ਇਸ ਘਟਨਾਕ੍ਰਮ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਅਤੇ ਫਿੰਗਰ ਪ੍ਰਿੰਟਰ ਦੇ ਮਾਹਿਰਾਂ ਦੁਆਰਾ ਸੈਂਪਲ ਲੈ ਲਏ ਗਏ ਹਨ ਤੇ ਮੌਕੇ ਤੋਂ ਹਮਲੇ ਲਈ ਵਰਤਿਆ ਚਾਕੂ ਭੀ ਬਰਾਮਦ ਕਰ ਲਿਆ ਹੈ।
ਇਸ ਮੌਕੇ ਜਖ਼ਮੀ ਹਰਵਿੰਦਰ ਸਿੰਘ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿਸੀ ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਟੀਮ ਵਲੋਂ ਘਰ ਦੇ ਮੈਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਤਫ਼ਤੀਸ਼ ਸ਼ੁਰੂ ਕਰ ਦਿਤੀ ਗਈ ਹੈ।