ਮੌਕੇ 'ਤੇ ਮੌਜੂਦ ਗਵਾਹਾਂ ਦੇ ਮੁਤਾਬਕ ਕਾਰ ਦੀ ਰਫ਼ਤਾਰ ਬਹੁਤ ਹੀ ਤੇਜ਼ ਸੀ ਅਤੇ ਉਹ ਬੇਕਾਬੂ ਹੋ ਕੇ ਸਿੱਧੀ ਨਹਿਰ ਵਿੱਚ ਡਿੱਗ ਗਈ। ਇਹ ਹਾਦਸਾਬੀਆਰਐੱਸ ਨਗਰ ਇਲਾਕੇ 'ਚ ਵਾਪਰਿਆ ਤੇ 4 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚਦੋ ਭੈਣ-ਭਰਾ ਵੀ ਸ਼ਾਮਿਲ ਸਨ।
ਤੇਜ਼ ਰਫ਼ਤਾਰ ਕਾਰ ਨਹਿਰ ਵਿੱਚ ਡਿੱਗੀ, 4 ਦੀ ਮੌਤ - accident in ludhiana
ਲੁਧਿਆਣਾ: ਤੇਜ਼ ਰਫ਼ਤਾਰ ਕਾਰ ਦੇ ਨਹਿਰ ਵਿੱਚ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਦੀ ਖਬਰ ਆਈ ਹੈ। ਇਨ੍ਹਾਂ ਮਰਨ ਵਾਲਿਆਂ ਵਿੱਚੋਂ ਦੋ ਭੈਣ-ਭਰਾ ਸਨ। ਜਾਣਕਾਰੀ ਮਿਲਣ ਤੋਂ ਬਾਅਦ ਕਾਰ ਨੂੰ ਕ੍ਰੇਨ ਦੀ ਮਦਦ ਨਾਲ ਨਹਿਰ ਵਿੱਚੋਂ ਕੱਢਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਮੌਜੂਦ ਲੋਕਾਂ ਨੇਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਕ੍ਰੇਨਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਫਿਲਹਾਲ ਇਸ 'ਤੇ ਪੁਲਿਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ।
Last Updated : Mar 9, 2019, 3:14 PM IST