ਪੰਜਾਬ

punjab

ETV Bharat / state

Kila Raipur Sports Fair: ਪੰਜਾਬ ਦੀਆਂ ਮਿੰਨੀ ਓਲੰਪਿਕ ਕਿਲ੍ਹਾ ਰਾਏਪੁਰ ਖੇਡਾਂ ਦਾ ਦੂਜਾ ਦਿਨ, ਇਹ ਰਿਹਾ ਖ਼ਾਸ

ਕਿਲ੍ਹਾ ਰਾਏਪੁਰ ਵਿਖੇ ਚੱਲ ਰਹੀਆਂ ਪੰਜਾਬ ਦੀਆਂ ਮਿੰਨੀ ਓਲੰਪਿਕ ਖੇਡਾਂ ਦਾ ਅੱਜ ਦੂਜਾ ਦਿਨ ਹੈ। ਇਸ ਦੌਰਾਨ ਲੜਕੇ ਤੇ ਲੜਕੀਆਂ ਵੱਲੋਂ ਹਾਕੀ ਦੇ ਮੁਕਾਬਲਿਆਂ ਵਿਚ ਜੌਹਰ ਦਿਖਾਏ ਜਾਣਗੇ। ਨਾਲ ਹੀ ਘੁੜਸਵਾਰੀ ਦੇ ਨਾਲ-ਨਾਲ ਹੋਰ ਵੀ ਰਿਵਾਇਤੀ ਖੇਡਾਂ ਕਰਵਾਈਆਂ ਜਾਣਗੀਆਂ।

By

Published : Feb 4, 2023, 6:52 PM IST

Second day of the mini Olympic kila Raipur Games of Punjab
Kila Raipur Sports Fair : ਪੰਜਾਬ ਦੀਆਂ ਮਿੰਨੀ ਓਲੰਪਿਕ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਅੱਜ ਦੂਜਾ ਦਿਨ

Kila Raipur Sports Fair : ਪੰਜਾਬ ਦੀਆਂ ਮਿੰਨੀ ਓਲੰਪਿਕ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਅੱਜ ਦੂਜਾ ਦਿਨ

ਲੁਧਿਆਣਾ :ਕਿਲ੍ਹਾ ਰਾਏਪੁਰ ਦੀਆਂ ਪੇਂਡੂ ਖੇਡਾਂ ਦਾ ਅੱਜ ਦੂਜਾ ਦਿਨ ਹੈ। ਦੂਜੇ ਲੜਕੇ ਅਤੇ ਲੜਕੀਆਂ ਦੀ ਹਾਕੀ ਦੇ ਮੁਕਾਬਲਿਆਂ ਦੇ ਨਾਲ ਘੋੜ ਦੌੜਾਂ, ਭਾਰ ਚੁੱਕਣਾ, 800 ਮੀਟਰ ਦੌੜ, ਉੱਚੀ ਛਾਲ ਇਸ ਤੋਂ ਇਲਾਵਾ ਸਾਇਕਲ ਰੇਸ ਦੇ ਮੁਕਾਬਲੇ ਹੋਣਗੇ। ਇਨ੍ਹਾਂ ਖੇਡ ਮੇਲਿਆਂ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਸ਼ਿਰਕਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅੰਤਿਮ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਿਰਕਤ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਜਾਣਗੇ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ ਸ਼ਿਰਕਤ :ਇਸ ਦੌਰਾਨ ਜਾਣਕਾਰੀ ਦਿੰਦਿਆਂ ਕਿਲ੍ਹਾ ਰਾਏਪੁਰ ਖੇਡਾਂ ਦੇ ਸਕੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵੱਲੋਂ ਖੇਡ ਮੇਲੇ ਦੇ ਦੂਜੇ ਦਿਨ ਹੋਣ ਵਾਲੀਆਂ ਖੇਡਾਂ ਬਾਰੇ ਦੱਸਿਆ ਗਿਆ। ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਵੀ ਸ਼ਿਰਕਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਉਣ ਵਾਲੇ ਦਿਨ ਵਿਚ ਸ਼ਿਰਕਤ ਕੀਤੀ ਜਾਵੇਗੀ। ਜੇਤੂ ਟੀਮਾਂ ਨੂੰ ਇਨਾਮ ਮੁੱਖ ਮੰਤਰੀ ਵੱਲੋਂ ਹੀ ਵੰਡੇ ਜਾਣਗੇ। ਉਨ੍ਹਾ ਦਸਿਆ ਕਿ ਇਸ ਖੇਡ ਮੇਲੇ ਵਿਚ 3000 ਦੇ ਕਰੀਬ ਦੇਸ਼ ਭਰ ਤੋਂ ਖਿਡਾਰੀ ਆਏ ਹਨ। ਲੜਕੀਆਂ ਦੀਆਂ ਟੀਮਾਂ ਦੇ ਹਾਕੀ ਦੇ ਮੁਕਾਬਲੇ ਅੱਜ ਪਟਿਆਲਾ ਅਤੇ ਮੁਹਾਲੀ ਵਿਚਾਲੇ ਚੱਲਣਗੇ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਵੱਲੋਂ ਵੀ ਅੱਜ ਕਰਤੱਬ ਵਿਖਾਏ ਜਾਣਗੇ।

ਇਹ ਵੀ ਪੜ੍ਹੋ :Headmasters Leave for Singapore: ਪੰਜਾਬ ਦੇ 36 ਮੁੱਖ ਅਧਿਆਪਕ ਸਿੰਗਾਪੁਰ ਲਈ ਰਵਾਨਾ, ਸੀਐਮ ਭਗਵੰਤ ਮਾਨ ਨੇ ਦਿੱਤੀ ਹਰੀ ਝੰਡੀ

ਅਜਿਹੇ ਖੇਡ ਮੇਲੇ ਚੰਗਾ ਪਲੇਟਫਾਰਮ :ਇਸ ਮੌਕੇ ਖੇਡ ਮੇਲੇ ਵਿਚ ਪਹੁੰਚੀ ਇਕ ਹਾਕੀ ਦੀ ਖਿਡਾਰਨ ਨੇ ਦੱਸਿਆ ਕਿ ਪੰਜਾਬ ਦੀਆਂ ਇਹ ਮਿੰਨੀ ਓਲੰਪਿਕ ਖੇਡਾਂ ਉਨ੍ਹਾਂ ਲਈ ਇਕ ਚੰਗਾ ਪਲੇਟਫਾਰਮ ਹੈ, ਜਿਸ ਨਾਲ ਨੌਜਵਾਨ ਲੜਕੇ ਲੜਕੀਆਂ ਖੇਡਾਂ ਵੱਲ ਪ੍ਰਫੁੱਲਿਤ ਹੋਣਗੇ। ਖਿਡਾਰਨ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਅਜਿਹੇ ਯਤਨਾਂ ਸਦਕਾ ਨੌਜਵਾਨੀ ਸਹੀ ਰਸਤੇ ਉਤੇ ਚੱਲੇਗੀ ਤੇ ਨਸ਼ਿਆਂ ਜਿਹੀ ਭੈੜੀ ਬਿਮਾਰੀ ਤੋਂ ਵੀ ਦੂਰ ਰਹੇਗੀ।

ਇਹ ਵੀ ਪੜ੍ਹੋ :Punjab Police conducts raids: ਗੈਂਗਸਟਰਾਂ 'ਤੇ ਸ਼ਿਕੰਜਾ,ਪੰਜਾਬ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਦੇ 1490 ਸ਼ੱਕੀ ਟਿਕਾਣਿਆਂ ‘ਤੇ ਸੂਬਾ ਪੱਧਰੀ ਛਾਪੇਮਾਰੀ


ਇਸ ਤੋਂ ਇਲਾਵਾ ਅੱਜ ਭਾਰ ਚੁੱਕਣ ਦੇ ਮੁਕਾਬਲੇ ਵਿਚ ਗੁਰਜੀਤ ਸਿੰਘ ਨੇ 200 ਕੁਇੰਟਲ ਦੀ ਬੋਰੀ ਆਪਣੀ ਪਿੱਠ ਉਤੇ ਚੁੱਕ ਕੇ ਪਹਿਲਾ ਇਨਾਮ ਹਾਸਲ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ 13 ਸਾਲ ਤੋਂ ਇਹ ਮੁਕਾਬਲਿਆਂ ਚ ਹਿੱਸਾ ਲੇਰੇਹਾਂ ਹੈ ਅਤੇ ਹੈ ਵਾਰ ਪਹਿਲੇ ਨੰਬਰ ਤੇ ਆਉਂਦਾ ਹੈ ਉਨ੍ਹਾ ਕਿਹਾ ਕਿ 120 ਕਿਲੋ ਵਜ਼ਨ ਚੁੱਕਣ ਨਾਲ ਉਸ ਦੇ ਘਰ ਤੋਂ ਹੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ 200 ਕੁਇੰਟਲ ਤੋਂ ਵੀ ਵਧ ਵਜ਼ਨ ਚੁੱਕ ਲੈਂਦਾ ਹੈ।

ABOUT THE AUTHOR

...view details