ਲੁਧਿਆਣਾ:ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਸੋਸ਼ਲ ਮੀਡੀਆ 'ਤੇ ਆਪਣੀ ਬਿਆਨਬਾਜ਼ੀ ਕਰਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਬੀਤੇ ਦਿਨੀਂ ਅਕਾਲੀ ਬਸਪਾ ਗੱਠਜੋੜ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਅਪਲੋਡ ਕੀਤੀ। ਜਿਸ ਵਿੱਚ ਉਨ੍ਹਾਂ ਨੇ ਇਹ ਸਵਾਲ ਖੜ੍ਹੇ ਕੀਤੇ, ਕਿ ਚਮਕੌਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ, ਜੋ ਕਿ ਧਾਰਮਿਕ ਥਾਂਵਾਂ ਨੇ ਉਹ ਸੀਟਾਂ ਅਕਾਲੀ ਦਲ ਨੇ ਬਸਪਾ ਨੂੰ ਦੇ ਦਿੱਤੀਆਂ ਹਨ। ਜਿਸ ਨੂੰ ਲੈ ਕੇ ਬਸਪਾ ਵੱਲੋਂ ਇਸ ਦਾ ਸਖ਼ਤ ਵਿਰੋਧ ਜਤਾਇਆ ਗਿਆ ਹੈ। ਜਿਸ ਤੋਂ ਬਾਅਦ ਹੁਣ ਰਵਨੀਤ ਬਿੱਟੂ ਨੇ ਆਪਣੇ ਬਿਆਨ ਦੀ ਸਫ਼ਾਈ ਮੁੜ ਤੋਂ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਕੇ ਦਿੱਤੀ ਹੈ।
ਰਵਨੀਤ ਬਿੱਟੂ ਨੇ ਆਪਣੇ ਬਿਆਨਾਂ ਤੇ ਸੋਸ਼ਲ ਮੀਡੀਆ ਤੇ ਵੀਡੀਉ ਰਾਹੀ ਕੀਤੀ ਪੁਸ਼ਟੀ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਆਪਣੇ ਪਹਿਲਾਂ ਦਿੱਤੇ ਬਿਆਨ ਦੀ ਸਫ਼ਾਈ ਦਿੰਦਿਆਂ ਕਿਹਾ, ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਦੇ ਨਾਲ ਦਲਿਤ ਭਾਈਚਾਰੇ ਨਾਲ ਜੋੜ ਕੇ ਵੇਖਿਆ ਗਿਆ। ਜਦੋਂ ਕਿ ਉਹਨਾਂ ਨੇ ਨਿਸ਼ਾਨਾ ਅਕਾਲੀ ਦਲ 'ਤੇ ਵਿੰਨ੍ਹਿਆ ਸੀ, ਅਤੇ ਅਕਾਲੀ ਦਲ ਜੋ ਕਿ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਹੈ। ਉਨ੍ਹਾਂ ਬਾਰੇ ਬਿਆਨ ਦਿੱਤਾ ਸੀ, ਕਿ ਹੁਣ ਪੰਥਕ ਪਾਰਟੀ ਕਹਾਉਣ ਵਾਲੀ ਅਕਾਲੀ ਦਲ ਨੇ ਮੁੱਖ ਧਾਰਮਿਕ ਇਲਾਕਿਆਂ ਦੀਆਂ ਸੀਟਾਂ ਬਸਪਾ ਨੂੰ ਦੇ ਦਿੱਤੀਆਂ ਹਨ। ਇਸ ਵਿੱਚ ਗੱਲ ਅਕਾਲੀ ਦਲ ਦੀ ਹੋਈ ਹੈ, ਬਸਪਾ ਬਾਰੇ ਉਨ੍ਹਾਂ ਨੇ ਕੋਈ ਟਿੱਪਣੀ ਨਹੀਂ ਕੀਤੀ, ਅਤੇ ਖਾਸ ਕਰਕੇ ਬਸਪਾ ਨੂੰ ਐੱਸ.ਸੀ ਸਮਾਜ ਨਾਲ ਜੋੜ ਕੇ, ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ। ਉਹ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਐੱਸ.ਸੀ ਸਮਾਜ ਦੀਆਂ ਵੋਟਾਂ ਕਾਂਗਰਸ ਨੂੰ ਹੀ ਪੈਂਦੀਆਂ ਹਨ। ਇਸ ਕਰਕੇ ਉਹ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਢਾਹ ਲਾਉਣ ਬਾਰੇ ਕਦੇ ਸੋਚ ਵੀ ਨਹੀਂ ਸਕਦੇ।
ਇਹ ਵੀ ਪੜ੍ਹੋ:-
SAD PROTEST: ਸ਼੍ਰੋਮਣੀ ਅਕਾਲੀ ਦਲ ਵੱਲੋਂ CM ਰਿਹਾਇਸ਼ ਦਾ ਘਿਰਾਓ, ਸੁਖਬੀਰ ਬਾਦਲ ਸਮੇਤ ਕਈ ਆਗੂ ਹਿਰਾਸਤ 'ਚ