ਪੰਜਾਬ

punjab

ETV Bharat / state

ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਮੰਡੀਆਂ 'ਚ ਪਈ ਕਣਕ ਨੂੰ ਹੋ ਸਕਦੈ ਨੁਕਸਾਨ

ਮੌਸਮ ਦਾ ਮਿਜਾਜ਼ ਲਗਾਤਾਰ ਬਦਲਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਗਰਮੀ ਵਧਣ ਲੱਗੀ ਸੀ ਉਸ ਤੋਂ ਬਾਅਦ ਬੀਤੇ ਦਿਨ ਤੇ ਅੱਜ ਤੜਕਸਾਰ ਪਏ ਮੀਂਹ ਕਾਰਨ ਮੁੜ ਤੋਂ ਮੌਸਮ ਵਿੱਚ ਤਬਦੀਲੀ ਵੇਖਣ ਨੂੰ ਮਿਲੀ ਹੈ ਅਤੇ ਪਾਰਾ ਵੀ ਹੇਠਾਂ ਡਿੱਗਿਆ ਹੈ। ਉੱਥੇ ਹੀ ਮੌਸਮ ਵਿਗਿਆਨੀਆਂ ਨੇ ਕਿਹਾ ਕਿ 21-22 ਅਪਰੈਲ ਨੂੰ ਮੁੜ ਮੀਂਹ ਪੈ ਸਕਦਾ ਹੈ ਜਿਸ ਕਰਕੇ ਮੰਡੀਆਂ 'ਚ ਪਈ ਕਣਕ ਨੂੰ ਨੁਕਸਾਨ ਹੋ ਸਕਦਾ ਹੈ।

ਫ਼ੋਟੋ।
ਫ਼ੋਟੋ।

By

Published : Apr 18, 2020, 1:08 PM IST

ਲੁਧਿਆਣਾ: ਮੌਸਮ ਦਾ ਮਿਜਾਜ਼ ਲਗਾਤਾਰ ਬਦਲਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਗਰਮੀ ਵਧਣ ਲੱਗੀ ਸੀ ਉਸ ਤੋਂ ਬਾਅਦ ਬੀਤੇ ਦਿਨ ਤੇ ਅੱਜ ਤੜਕਸਾਰ ਪਏ ਮੀਂਹ ਕਾਰਨ ਮੁੜ ਤੋਂ ਮੌਸਮ ਵਿੱਚ ਤਬਦੀਲੀ ਵੇਖਣ ਨੂੰ ਮਿਲੀ ਹੈ ਅਤੇ ਪਾਰਾ ਵੀ ਹੇਠਾਂ ਡਿੱਗਿਆ ਹੈ।

ਉਧਰ ਕਿਸਾਨਾਂ ਦੀ ਮੰਡੀਆਂ ਵਿੱਚ ਕਣਕ ਵੱਢੀ ਪਈ ਹੈ ਅਤੇ ਖੇਤਾਂ ਵਿੱਚ ਵੀ ਕਣਕ ਪੱਕੀ ਖੜ੍ਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਮੀਂਹ ਕਾਫੀ ਹਲਕਾ ਪਿਆ ਹੈ ਜਿਸ ਕਰਕੇ ਖੇਤਾਂ 'ਚ ਖੜ੍ਹੀ ਕਣਕ ਨੂੰ ਤਾਂ ਇਸ ਦਾ ਕੋਈ ਨੁਕਸਾਨ ਨਹੀਂ ਪਰ ਮੰਡੀਆਂ 'ਚ ਪਈ ਕਣਕ ਵਿੱਚ ਨਮੀਂ ਦੀ ਮਾਤਰਾ ਜ਼ਰੂਰ ਵੱਧ ਸਕਦੀ ਹੈ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਇਹ ਪਹਿਲੀ ਬਾਰਿਸ਼ ਹੋਈ ਹੈ ਤੇ 4.5 ਐਮ ਐਮ ਮੀਂਹ ਲੁਧਿਆਣਾ ਵਿੱਚ ਦਰਜ ਕੀਤਾ ਗਿਆ ਹੈ ਜਦ ਕਿ ਮਾਰਚ ਮਹੀਨੇ ਵਿੱਚ ਵੀ ਇਸ ਵਾਰ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਈ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪਾਰੇ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਵੈਸਟਰਨ ਡਿਸਟਰਬੈਂਸ ਕਾਫੀ ਭਾਰੀ ਰਹੀ ਹੈ ਅਤੇ 21-22 ਮੁੜ ਤੋਂ ਬਾਰਿਸ਼ ਪੈ ਸਕਦੀ ਹੈ, ਡਾ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਖੜ੍ਹੀਆਂ ਕਣਕਾਂ ਨੂੰ ਤਾਂ ਇਸ ਮੀਂਹ ਦਾ ਬਹੁਤਾ ਨੁਕਸਾਨ ਨਹੀਂ ਪਰ ਜੋ ਮੰਡੀਆਂ ਵਿੱਚ ਕਣਕ ਪਈ ਹੈ ਉਸ ਵਿੱਚ ਨਮੀਂ ਦੀ ਮਾਤਰਾ ਵੱਧ ਸਕਦੀ ਹੈ ਤੇ ਇਸ ਵਾਰ ਮਾਨਸੂਨ ਵੀ ਕਾਫੀ ਮਜਬੂਤ ਰਹਿਣ ਵਾਲਾ ਹੈ।

ABOUT THE AUTHOR

...view details