ਲੁਧਿਆਣਾ: ਪੰਜਾਬ 'ਚ ਆਉਣ ਵਾਲੇ 2 ਦਿਨ 24 ਤੋਂ 26 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦੌਰਾਨ ਇੱਕ ਪਾਸੇ ਜਿੱਥੇ ਗ਼ਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ, ਉੱਥੇ ਹੀ ਪਾਰਾ ਹੇਠਾਂ ਡਿੱਗੇਗਾ, ਤੇ ਕਿਸਾਨਾਂ ਦੀ ਫ਼ਸਲ ਲਈ ਵੀ ਇਹ ਮੀਂਹ ਲਾਹੇਵੰਦ ਹੈ। ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਹਾਇਕ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ: ਟਰੰਪ ਤੇ ਮੋਦੀ ਵਿਚਕਾਰ ਮੀਟਿੰਗ 'ਚ ਕੀ ਹੋਇਆ, ਦੇਸ਼ ਨੂੰ ਦੱਸਣ ਪੀਐੱਮ: ਰਾਹੁਲ ਗਾਂਧੀ
ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ 24 ਤੋਂ 26 ਜੁਲਾਈ ਤੱਕ ਭਾਰੀ ਮੀਂਹ ਪਵੇਗਾ ਜੋ ਕਿ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਲਈ ਲਾਹੇਵੰਦ ਹੋਵੇਗਾ, ਉੱਥੇ ਹੀ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ। ਉਨ੍ਹਾਂ ਕਿਹਾ ਕਿ ਜੋ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਕਾਫ਼ੀ ਘੱਟ ਰਿਹਾ ਹੈ ਉਸ ਦੀ ਹੁਣ ਭਰਪਾਈ ਜੁਲਾਈ ਦੇ ਆਖ਼ਿਰ ਤੱਕ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਇਹ ਵੀ ਧਿਆਨ ਰੱਖਣ ਕਿ ਉਹ ਮੱਕੀ ਦੀ ਫ਼ਸਲ ਦੇ ਵਿੱਚ ਬਹੁਤਾ ਪਾਣੀ ਇਕੱਠਾ ਨਾ ਹੋਣ ਦੇਣ ਤੇ ਨਾਲ ਹੀ ਉਸ ਦੀ ਨਿਕਾਸੀ ਵੀ ਕਰਦੇ ਰਹਿਣ।
ਇਹ ਵੀ ਪੜ੍ਹੋ: ਫ਼ਲੋਰ ਟੈਸਟ 'ਚ ਫ਼ੇਲ ਕਾਂਗਰਸ-JDS ਸਰਕਾਰ, ਕੁਮਾਰਸਵਾਮੀ ਨੇ ਦਿੱਤਾ ਅਸਤੀਫ਼ਾ