ਲੁਧਿਆਣਾ :ਖੰਨਾ ਪੁਲਿਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸੰਬੰਧ ਰੱਖਣ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗੈਂਗ ਦਾ ਲੀਡਰ ਜਰਮਨੀ 'ਚ ਬੈਠੇ ਹੈਂਡਲਰ ਦੇ ਨਾਲ ਸਬੰਧ ਰੱਖਦਾ ਸੀ ਅਤੇ ਬਾਹਰੋਂ ਫੰਡਿੰਗ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਲਿਸ ਨੇ ਚਾਰ ਕਾਰਕੁਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ, ਇਹਨਾਂ ਚੋਂ ਇੱਕ ਅਪਰਾਧੀ 28 ਅਪ੍ਰੈਲ ਨੂੰ ਆਪਣੇ ਦੋ ਸਾਥੀਆਂ ਸਣੇ ਪਟਿਆਲਾ ਜੇਲ੍ਹ 'ਚੋਂ ਫਰਾਰ ਹੋਇਆ ਸੀ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋ ਪ੍ਰਿਸਟਾਇਨ ਮਾਲ ਜੀ.ਟੀ ਰੋਡ ਖੰਨਾ ਪਾਸ ਪੁਖਤਾ ਉੱਤੇ ਗੁਪਤ ਸੁਚਨਾ ਦੇ ਆਧਾਰ ਉੱਤੋੇ ਨਾਕਾਬੰਦੀ ਕੀਤੀ ਗਈ ਸੀ। ਨਾਕਾਬੰਦੀ ਦੌਰਾਨਾ ਉਨ੍ਹਾਂ ਵੇਖਿਆ ਕਿ ਮਾਰਕਾ ਇਟੀਓਸ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ। ਪੁਲਿਸ ਪਾਰਟੀ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ। ਪੁਲਿਸ ਵੱਲੋਂ ਰੋਕਣ ਉਨ੍ਹਾਂ ਨੇ ਪੁਲਿਸ ਪਾਰਟੀ ਤੇ ਇੱਕ ਰੌਂਦ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆ ਦੋ ਵਿਅਕਤੀਆ ਨੂੰ ਕਾਬੂ ਕਰ ਅਤੇ ਇੱਕ ਭੱਜਣ ਵਿੱਚ ਕਾਮਯਾਬ ਰਿਹਾ ਸੀ। ਜਿਸ ਨੂੰ ਬਾਅਦ ਵਿੱਚ ਤਕਨੀਕੀ ਮਦਦ ਨਾਲ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਨੇ ਆਪਣਾ ਨਾਮ ਜਸਵਿੰਦਰ ਸਿੰਘ ਵਾਸੀ ਫਤਿਹਪੁਰ ਬੂੰਗਾ ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੋਪੜ ਅਤੇ ਗੌਰਵ ਜੈਨ ਉਰਫ ਮਿੰਕੂ ਵਾਸੀ ਨੇੜੇ ਰੇਲਵੇ ਫਾਟਕ, ਕਾਲਿਆਵਾਲਾ ਥਾਣਾ ਕਾਲਿਆਵਾਲਾ ਜਿਲ੍ਹਾ ਸਿਰਸਾ ਦੱਸਿਆ ਹੈ। ਤੀਸਰੇ ਸਾਥੀ ਅਤੇ ਗੈਂਗ ਮੁੱਖੀ ਦਾ ਨਾਮ ਜਸਪ੍ਰੀਤ ਸਿੰਘ ਉਰਫ ਨੂਪੀ ਵਾਸੀ ਡਾਡੀ ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੋਪੜ ਹੈ।