ਲੁਧਿਆਣਾ: ਸੱਚਾ ਯਾਦਵ ਵੱਲੋਂ ਅਕਸਰ ਵੱਖਰੇ ਅੰਦਾਜ਼ ਵਿੱਚ ਪ੍ਰਸ਼ਾਸਨ ਅਤੇ ਸਰਕਾਰਾਂ ਦਾ ਵਿਰੋਧ ਕੀਤਾ ਜਾਂਦਾ ਹੈ। ਮੰਗਲਵਾਰ ਨੂੰ ਉਹ ਢੋਲ ਨਗਾੜਿਆਂ ਅਤੇ ਬੈਂਡ ਵਾਜਿਆਂ ਨਾਲ ਲੁਧਿਆਣਾ ਦੀ ਲਾਈਫ ਲਾਈਨ ਕਹੇ ਜਾਂਦੇ ਜਗਰਾਉਂ ਪੁਲ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਦੇ ਖ਼ਿਲਾਫ਼ ਜਮ ਕੇ ਆਪਣੀ ਭੜਾਸ ਕੱਢੀ।
ਇਸ ਮੌਕੇ ਸੱਚਾ ਯਾਦਵ ਆਪਣੇ ਨਾਲ ਇੱਕ ਕੁੰਭਕਰਨ ਲੈ ਕੇ ਆਏ, ਜਿਸ ਨੂੰ ਉਨ੍ਹਾਂ ਨੇ ਪ੍ਰਸ਼ਾਸਨ ਵਜੋਂ ਸੰਕੇਤਕ ਢੰਗ ਨਾਲ ਦਿਖਾਇਆ ਗਿਆ ਅਤੇ ਪ੍ਰਸ਼ਾਸਨ ਰੂਪੀ ਕੁੰਭਕਰਨ ਨੂੰ ਸੁੱਤਾ ਹੋਏ ਦਿਖਾਇਆ ਗਿਆ।
ਇਸ ਦੌਰਾਨ ਗੌਰਵ ਕੁਮਾਰ ਉਰਫ਼ ਸੱਚਾ ਯਾਦਵ ਨੇ ਕਿਹਾ ਕਿ ਮੰਗਲਵਾਰ ਨੂੰ ਜਗਰਾਉਂ ਪੁਲ ਨੂੰ ਬਣਾਉਂਦੇ 4 ਸਾਲ ਹੋ ਗਏ ਹਨ ਪਰ ਅੱਜ ਤੱਕ ਇਸ ਦਾ ਕੰਮ ਮੁਕੰਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਲੁਧਿਆਣਾ ਸ਼ਹਿਰ ਦੀ ਲਾਈਫ ਲਾਇਨ ਹੈ ਪਰ ਇਸ ਦੇ ਬਾਵਜੂਦ ਇਸ ਦਾ ਕੰਮ ਅਧੂਰਾ ਹੈ। ਸੱਚਾ ਯਾਦਵ ਨੇ ਕਿਹਾ ਕਿ ਪ੍ਰਸ਼ਾਸਨ, ਰੇਲਵੇ ਵਿਭਾਗ ਅੱਖਾਂ ਬੰਦ ਕਰਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਇਹ ਵੀ ਪੜ੍ਹੋ: ਟਿੱਡੀ ਦਲ ਨੇ ਬਰਨਾਲਾ 'ਚ ਦਿੱਤੀ ਦਸਤਕ, ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਕੀਤਾ ਅਲਰਟ
ਉਨ੍ਹਾਂ ਕਿਹਾ ਕੇ ਇਸ ਕੁੰਭਕਰਨ ਨੂੰ ਕੋਈ ਵੀ ਜਗਾ ਨਹੀਂ ਪਾ ਰਿਹਾ। ਉਨ੍ਹਾਂ ਕਿਹਾ ਕਿ ਜਗਰਾਉਂ ਪੁਲ ਸ਼ਹਿਰ ਦੇ ਬਾਕੀ ਹਿੱਸਿਆਂ ਨੂੰ ਵੀ ਜੋੜਦਾ ਹੈ ਜਿਨ੍ਹਾਂ ਵਿੱਚ ਜ਼ਿਲ੍ਹਾ ਕਚਹਿਰੀ, ਡੀਐਮਸੀ ਹਸਪਤਾਲ ਜਾਣ ਵਾਲਾ ਰਾਹ ਵੀ ਸ਼ਾਮਿਲ ਹੈ।