ਲੁਧਿਆਣਾ: ਸਥਾਨਕ ਐੱਸਟੀਐੱਫ਼ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ 2 ਵੱਖ-ਵੱਖ ਮਾਮਲਿਆਂ 'ਚ 4 ਨੌਜਵਾਨਾਂ ਨੂੰ 480 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਨਸ਼ੀਲੇ ਪਦਾਰਥਾਂ ਸਣੇ 4 ਨੌਜਵਾਨ ਕਾਬੂ - punjab news
ਲੁਧਿਆਣਾ 'ਚ ਐੱਸਟੀਐੱਫ਼ ਪੁਲਿਸ ਨੇ 2 ਵੱਖ-ਵੱਖ ਮਾਮਲਿਆਂ 'ਚ 4 ਨੌਜਵਾਨਾਂ ਨੂੰ 480 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਇਸ ਬਾਰੇ ਐੱਸਟੀਐੱਫ਼ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਇੱਕ ਆਰੋਪੀ ਨੂੰ ਤਾਜਪੁਰ ਰੋਡ ਨੇੜਿਓਂ ਗ੍ਰਿਫ਼ਤਾਰ ਕਰਕੇ 380 ਗ੍ਰਾਮ ਹੈਰੋਇਨ ਅਤੇ ਦੂਜੇ ਮਾਮਲੇ ਵਿੱਚ 3 ਅਰੋਪੀਆਂ ਨੂੰ ਇਕਬਾਲ ਨਗਰ ਗਲੀ ਨੰਬਰ 3 ਦੇ ਇੱਕ ਘਰ ਵਿੱਚ ਛਾਪਾਮਾਰੀ ਕਰਕੇ 3 ਅਰੋਪੀਆਂ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਹਰਬੰਸ ਸਿੰਘ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਪਹਿਲਾ ਮਾਮਲਾ ਥਾਣਾ ਡਵੀਜ਼ਨ ਨੰਬਰ 7 ਵਿੱਚ ਅਤੇ ਦੂਜਾ ਮਾਮਲਾ ਥਾਣਾ ਟਿੱਬਾ ਵਿੱਚ ਦਰਜ਼ ਕਰਵਾਕੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਪੁਲਿਸ ਵੱਲੋਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।