ਲੁਧਿਆਣਾ: ਭਗਵਾਨ ਮਹਾਂਵੀਰ ਦੇ ਜਨਮ ਦਿਹਾੜੇ ਮੌਕੇ ਕੁੱਝ ਅਖ਼ਬਾਰਾਂ 'ਚ ਮਹਾਂਵੀਰ ਜੈਅੰਤੀ ਮੌਕੇ ਵਧਾਈ ਲਈ ਲਗਾਏ ਗਏ ਇਸ਼ਤਿਹਾਰ ਵਿੱਚ ਸਵਾਮੀ ਮਹਾਵੀਰ ਦੀ ਥਾਂ ਮਹਾਤਮਾ ਬੁੱਧ ਦੀ ਤਸਵੀਰ ਲਗਾ ਦਿੱਤੀ ਗਈ।
ਲੋਕਾਂ ਨੂੰ ਚੋਣ ਪਾਠ ਪੜ੍ਹਾਉਂਦੇ-ਪੜ੍ਹਾਉਂਦੇ ਖ਼ੁਦ ਅਨਪੜ੍ਹ ਹੋਈ ਸਰਕਾਰ, ਮਹਾਂਵੀਰ ਤੇ ਮਹਾਤਮਾ ਬੁੱਧ 'ਚ ਨਹੀਂ ਪਤਾ ਫ਼ਰਕ - 24ਵੇਂ ਤੀਰਥੰਕਰ ਭਗਵਾਨ ਮਹਾਂਵੀਰ ਸਵਾਮੀ
ਲੁਧਿਆਣਾ 'ਚ ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਂਵੀਰ ਸਵਾਮੀ ਜੀ ਦੇ ਜਨਮ ਦਿਹਾੜੇ ਮੌਕੇ ਪੰਜਾਬ ਸਰਕਾਰ ਦੀ ਵੱਡੀ ਭੁੱਲ ਸਾਹਮਣੇ ਆਈ ਹੈ। ਇਸ ਦੇ ਚੱਲਦਿਆਂ ਜੈਨ ਧਰਮ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।
ਇਸਤਿਹਾਰ
ਇਸ ਗੱਲ ਦੀ ਜੈਨ ਭਾਈਚਾਰੇ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ ਗਈ ਹੈ। ਇਸ ਬਾਰੇ ਵਿਸ਼ਵ ਜੈਨ ਸੰਗਠਨ ਦੇ ਸਟੇਟ ਕੋਆਰਡੀਨੇਟਰ ਦਫ਼ਤਰ ਸੰਦੀਪ ਜੈਨ ਨੇ ਇਸ ਤੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਵੱਲੋਂ ਵੀ ਇਹ ਇਸ਼ਤਿਹਾਰ ਲਗਾਇਆ ਗਿਆ ਹੈ ਉਸ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।