ਪੰਜਾਬ

punjab

ETV Bharat / state

ਮਹਿਲਾ ਦਿਵਸ 'ਤੇ ਨਾਬਾਲਗ਼ ਨੂੰ ਟਿਊਸ਼ਨ ਟੀਚਰ ਅਤੇ ਉਸ ਦੇ ਦੋਸਤ ਨੇ ਬਣਿਆ ਹਵਸ ਦਾ ਸ਼ਿਕਾਰ - ਜਬਰ ਜਨਾਹ

ਮਹਿਲਾ ਦਿਵਸ ਵਾਲੇ ਦਿਨ ਇੱਕ ਪਾਸੇ ਮਹਿਲਾਵਾਂ ਦਾ ਮਾਣ-ਸਨਮਾਨ ਵਧਾਉਣ ਲਈ ਪ੍ਰਣ ਕੀਤੇ ਜਾ ਰਹੇ ਸਨ ਅਤੇ ਦੂਜੇ ਪਾਸੇ ਉਸ ਦਿਨ ਹੀ 14 ਸਾਲਾ ਨਾਬਾਲਗ਼ ਨਾਲ ਜਬਰ ਜਨਾਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨਾਬਾਲਗ਼ ਨੂੰ ਉਸਦੇ ਟਿਊਸ਼ਨ ਟੀਚਰ ਅਤੇ ਉਸ ਦੇ ਹੀ ਦੋਸਤ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ।

ਫ਼ੋਟੋ
ਫ਼ੋਟੋ

By

Published : Mar 10, 2021, 3:05 PM IST

ਲੁਧਿਆਣਾ: ਮਹਿਲਾ ਦਿਵਸ ਵਾਲੇ ਦਿਨ ਇੱਕ ਪਾਸੇ ਮਹਿਲਾਵਾਂ ਦਾ ਮਾਣ-ਸਨਮਾਨ ਵਧਾਉਣ ਲਈ ਪ੍ਰਣ ਕੀਤੇ ਜਾ ਰਹੇ ਸਨ ਅਤੇ ਦੂਜੇ ਪਾਸੇ ਉਸ ਦਿਨ ਹੀ 14 ਸਾਲਾ ਨਾਬਾਲਗ਼ ਨਾਲ ਜਬਰ ਜਨਾਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨਾਬਾਲਗ਼ ਨੂੰ ਉਸਦੇ ਟਿਊਸ਼ਨ ਟੀਚਰ ਅਤੇ ਉਸ ਦੇ ਹੀ ਦੋਸਤ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ।

ਇਸ ਸਬੰਧ ਉੱਤੇ ਸੁਕੰਨਿਆ ਵੈਲਫ਼ੇਅਰ ਗਰੁੱਪ ਦੇ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੌਕੇ ਉੱਤੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 14 ਸਾਲਾਂ ਦੀ ਨਬਾਲਗ ਨਾਲ ਕੀਤਾ ਹੈ‌। ਇਹੋ ਜਿਹਾ ਕਿਸੇ ਹੋਰ ਨਾਲ ਨਾ ਹੋਵੇ। ਇਸ ਲਈ ਉਹ ਇਕੱਠੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਆਰੋਪੀ ਤਕਰੀਬਨ 25 ਸਾਲਾਂ ਦਾ ਬਾਲਗ ਹਨ ਜੋ ਲੜਕੀ ਨੂੰ ਟਿਊਸ਼ਨ ਪੜ੍ਹਾਉਂਦਾ ਸੀ।

ਮਹਿਲਾ ਦਿਵਸ 'ਤੇ ਨਾਬਾਲਗ਼ ਨੂੰ ਟਿਊਸ਼ਨ ਟੀਚਰ ਅਤੇ ਉਸ ਦੇ ਦੋਸਤ ਨੇ ਬਣਿਆ ਹਵਸ ਦਾ ਸ਼ਿਕਾਰ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ 14 ਸਾਲਾ ਨਾਬਾਲਗ ਨਾਲ ਜਬਰ-ਜਨਾਹ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਨੂੰ ਲੈ ਕੇ ਉਨ੍ਹਾਂ ਨੇ ਐਫਆਈਆਰ ਦਰਜ ਕਰ ਲਈ ਹੈ।

ਜਦੋਂ ਲੋਕਾਂ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਅਤੇ ਮਾਮਲਾ ਦੇਰ ਨਾਲ ਦਰਜ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਅਜਿਹੀ ਕੋਈ ਗੱਲ ਨਹੀਂ ਹੈ ਮਾਮਲਾ ਦਰਜ ਕਰ ਲਿਆ ਹੈ ਅਤੇ ਛੇਤੀ ਦੋਸ਼ੀ ਗ੍ਰਿਫ਼ਤ ਵਿਚ ਹੋਣਗੇ।

ABOUT THE AUTHOR

...view details